ਪੰਨਾ:ਬੰਕਿਮ ਬਾਬੂ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੬)


ਦਿਨ ਦੇ ਅਪ੍ਰਾਧ ਦਾ ਪ੍ਰਾਸ਼ਚਿਤ ਕੀਤਾ ਹੈ । ਦਸ ਕੀ ਤੂੰ ਮੈਨੂੰ ਗ੍ਰਹਿਣ ਕਰੇਂਗੀ ?"

ਰਜਨੀ ਨੇ ਰੋਦਿਆਂ ਕਿਹਾ-“ਤੁਸੀਂ ਜੇ ਕਦੇ ਜਨਮ ਜਨਮਾਂਤ੍ਰਾ ਦੇ ਵੀ ਅਪ੍ਰਾਧੀ ਹੁੰਦੇ, ਤੁਹਾਥੋਂ ਭਾਵੇਂ ਹਜ਼ਾਰਾਂ ਬ੍ਰਹਮ-ਹਤਿਆਂ, ਗਊ-ਹਤਿਆਂ ਤੇ ਇਸਤ੍ਰੀ-ਹਤਿਆਂ ਵੀ ਹੋਈਆਂ ਹੁੰਦੀਆਂ, ਤਾਂ ਵੀ ਤੁਸੀਂ ਮੇਰੇ ਲਈ ਦੇਵਤਾ ਹੀ ਹੁੰਦੇ । ਪਰ ਮੈਂ ਤੁਹਾਡੇ ਲਾਇਕ ਨਹੀਂ ਹਾਂ, ਇਹ ਗਲ ਤੁਹਾਨੂੰ ਦਸਣੀ ਬਾਕੀ ਹੈ।"

ਮੈਂ-"ਇਹ ਕਿਸ ਤਰਾਂ ਰਜਨੀ ?"

ਰਜਨੀ-"ਮੇਰਾ ਪਾਪੀ ਮਨ ਕਿਸੇ ਹੋਰ ਦੇ ਹਥ ਵਿਕ ਚੁਕਾ ਹੈ ।"

ਮੈਂ ਕੰਬ ਉਠਿਆ-ਇਹ ਕਿਸ ਤਰਾਂ ਰਜਨੀ ?"

ਉਹ ਬੋਲੀ-"ਮੈਂ ਤੀਵੀਂ ਹਾਂ| ਤੁਹਾਡੇ ਅਗੇ ਇਸ ਤੋਂ ਵਧ ਹੋਰ ਕੁਝ ਨਹੀਂ ਕਹਿ ਸਕਦੀ । ਪਰ ਛੋਟੀ ਮਾਂ ਸਭ ਕੁਝ ਜਾਣਦੀ ਹੈ । ਜੇ ਤੁਸੀਂ ਉਸ ਪਾਸੋਂ ਪੁਛੋ ਗੇ ਤਾਂ ਉਹ ਤੁਹਾਨੂੰ ਸਭ ਕੁਝ ਦਸੇਗੀ । ਮੈਂ ਉਸ ਅਗੇ ਆਪਣਾ ਦਿਲ ਚੰਗੀ ਤਰਾਂ ਖੋਲ ਚੁਕੀ ਹਾਂ । ਤੁਸੀਂ ਉਸ ਪਾਸੋਂ ਪੁਛ ਲੈਣਾ।"

ਮੈਂ ਉਸੇ ਵੇਲੇ ਸਚਿੰਦਰ ਬਾਬੂ ਦੇ ਘਰ ਗਿਆ । ਜਿਸ ਤਰਾਂ ਲਲਿਤਾ ਨਾਲ ਮੁਲਾਕਾਤ ਹੋਈ, ਉਸ ਨੂੰ ਲਿਖਕੇ ਨਿੱਕੀ ਜਿਹੀ ਗੱਲ ਲਈ ਮੈਂ ਵਿਅਰਥ ਸਮਾ ਗੁਆਣਾ ਨਹੀਂ ਚਾਹੁੰਦਾ |ਮੈਂ ਵੇਖਿਆ ਕਿ ਲਲਿਤਾ ਘੱਟੇ ਵਿਚ ਲੇਟਕੇ