ਪੰਨਾ:ਬੰਕਿਮ ਬਾਬੂ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੭)


ਤੂੰ ਸੁਣਿਆਂ ਹੈ ?

ਲਲਿਤਾ - "ਹਾਂ । ਤਸੀਂ ਅਦੁਤੀ ਮਨੁੱਖ ਹੋ । ਮੈਨੂੰ ਖਿਮਾਂ ਕਰਨੀ । ਮੈਂ ਤੁਹਾਡਾ ਮੁਲ ਨਹੀਂ ਪਾ ਸਕੀ । ਕੀ ਤੁਸੀਂ ਸਚ ਮੁੱਚ ਕਲਕੱਤਾ ਛਡ ਰਹੇ ਹੋ ?"

-“ਹਾਂ ।"

-"ਕਿਉਂ ?"

_"ਦਿਲ ਦਾ ਰੌਂ ਹੈ । ਮੈਨੂੰ ਕੋਈ ਰੋਕਣ ਵਾਲਾਂ ਥੋੜਾ ਹੈ ।"

-“ਜੇ ਭਲਾ ਮੈਂ ਤੁਹਾਨੂੰ ਰੋਕਾਂ ?"

-"ਮੈਂ ਤੇਰਾ ਕੌਣ ਹਾਂ ਜੋ ਤੂੰ ਮੈਨੂੰ ਰੋਕ ਸਕੇਂਗੀ ?"

-"ਇਹ ਨਹੀਂ ਜਾਣਦੀ ਕਿ ਤੁਸੀ ਮੇਰੇ ਕੌਣ ਹੈ। ਇਸ ਪ੍ਰਿਥਵੀ ਉਤੇ ਤੁਸੀ ਮੇਰੇ ਕੋਈ ਨਹੀਂ, ਪਰ ਜੇ ਕੋਈ ਪਰਲੋਕ ਹੈ.........?"

ਲਲਿਤਾ ਨੇ ਇਸ ਤੋਂ ਅਗੇ ਕੁਝ ਨਾ ਕਿਹਾ | ਮੈਂ ਰਤਾ ਠਹਿਰ ਕੇ ਕਿਹਾ - "ਜੇ ਕੋਈ ਪਰਲੋਕ ਹੋਵੇ ਤਾਂ ?"

ਉਹ ਬੋਲੀ – "ਮੈਂ ਤੀਵੀਂ ਜਾਤ ਹਾਂ.........ਕੁਦਰਤੀ ਹੀ ਨਿਰਬਲ ਹਾਂ । ਮੇਰੇ ਬਲ ਨੂੰ ਵੇਖਕੇ ਤੁਸੀ, ਕੀ ਕਰੋਗੇ ? ਮੈਂ ਏਦੂੰ ਵਧ ਕੁਝ ਨਹੀਂ ਕਹਿ ਸਕਦੀ ਕਿ ਮੈਂ ਤੁਹਾਡੀ ਭਲਿਆਈ ਚਾਹੁੰਦੀ ਹਾਂ ।"

ਮੈਂ ਬਹੁਤ ਹੀ ਪ੍ਰਭਾਵਤ ਹੋਕੇ ਕਿਹਾ - "ਲਲਿਤਾ, ਮੈਂ ਅੱਜ ਤੀਕ ਸਮਝ ਨਹੀਂ ਸਕਿਆ । ਜੇ ਤੂੰ ਮੇਰਾ ਮੰਗਲ ਚਾਹੁੰਦੀ ਹੈ ਤਾਂ ਓਦੋਂ ਮੇਰੇ ਪਿੰਡੇ ਤੇ ਤੂੰ ਸਦਾ ਲਈ ਇਹ