ਪੰਨਾ:ਬੰਕਿਮ ਬਾਬੂ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੮)


ਦਾਗ ਕਿਉਂ ਲਾ ਦਿਤਾ, ਜੇਹੜਾ ਕਦੇ ਵੀ ਮਿਟਣ ਵਾਲਾ ਨਹੀਂ ?"

ਉਸ ਨੇ ਸਿਰ ਝੁਕਾ ਲਿਆ | ਕੁਝ ਦੇਰ ਬਾਦ ਬੋਲੀ - “ਤੁਸਾਂ ਬੁਰਾ ਕੀਤਾ ਸੀ। ਮੈਂ ਵੀ ਓਦੋਂ ਅੱਲੜ ਸਾਂ | ਪਰ ਅਜ ਮੈਂ ਓਸ ਗੱਲ ਨੂੰ ਪਛਤਾ ਰਹੀ ਹਾਂ। ਪਰ ਛੱਡੋ। ਏਹ ਸਭ ਗੱਲਾਂ ਕਹਿਣ ਦਾ ਅਜ ਮੌਕਾ ਨਹੀਂ। ਇਨਾਂ ਦਾ ਨ ਕਹਿਣਾ ਹੀ ਠੀਕ ਹੈ। ਕੀ ਤੁਸੀਂ ਮੇਰੇ ਉਸ ਅਪਰਾਧ ਨੂੰ ਖਿਮਾਂ ਨਹੀਂ ਕਰ ਸਕਦੇ ?"

-ਮੈਂ "ਤੇਰੇ ਕਹਿਣ ਤੋਂ ਪਹਿਲਾਂ ਹੀ ਮੈਂ ਖਿਮਾਂ ਕਰ ਚੁੱਕਾ ਹਾਂ । ਨਾਲੇ ਇਸ ਵਿਚ ਖਿਮਾ ਕਰਨ ਵਾਲੀ ਗਲ ਹੀ ਕੇਹੜੀ ਹੈ। ਤੂੰ ਮੈਨੂੰ ਮੁਨਾਸਬ ਹੀ ਸਜ਼ਾ ਦਿਤੀ ਸੀ । ਹੁਣ ਮੈਂ ਏਸ ਪਾਸੇ ਕਦੇ ਨਹੀਂ ਆਵਾਂਗਾ, ਪਰ ਇਸ ਤੋਂ ਬਾਦ ਜੇ ਕਦੇ ਤੂੰ ਸੁਣੇਗੀ ਕਿ ਅਮਰ ਨਾਥ ਦਾ ਚਾਲ ਚਲਣ ਮਾੜਾ ਨਹੀਂ, ਤਾ ਕੀ ਤੂੰ ਮੈਨੂੰ ਜਰਾ ਭੋਰਾ ਪਿਆਰ ਕਰ ਸਕੇਂਗੀ ?"

ਲਲਿਤਾ - "ਅਜਿਹਾ ਕਰਨ ਨਾਲ ਮੈਂ ਇਸਤ੍ਰੀ ਧਰਮ ਤੋਂ ਪਤਿਤ ਹੋ ਸਕਦੀ ਹਾਂ ।ਕੀ ਇਸ ਗਲ ਨੂੰ ਤੁਸੀਂ ਭੁਲ ਗਏ ਹੋ ?"

ਮੈਂ - "ਨਹੀਂ, ਮੈਂ ਉਸ ਪਿਆਰ ਦਾ ਅਧਿਕਾਰੀ ਨਹੀਂ, ਪਰ ਕੀ ਤੇਰੇ ਇਸ ਸਮੁੰਦਰ ਜਿਡੇ ਹਿਰਦੇ ਵਿਚ ਮੇਰੇ ਲਈ ਥੋੜਾ ਜਿੰਨਾ ਵੀ ਥਾਂ ਨਹੀਂ?"

ਲਲਿਤਾ-“ਨਹੀਂ । ਜੋ ਮੇਰਾ ਪਤੀ ਨ ਹੋ ਕੇ ਕੇਵਲ