ਪੰਨਾ:ਬੰਕਿਮ ਬਾਬੂ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੯)


ਉਸ ਤੋਂ ਦੂਜੇ ਦਿਨ ਮੈਂ ਫੇਰ ਉਸਦੇ ਘਰ ਗਿਆ । ਹਰ ਰੋਜ਼ ਜਾਣ ਲਗਾ। ਉਹ ਰਾਜ਼ੀ ਹੋ ਰਿਹਾ ਸੀ ।

ਮੈਂ ਕਿਸੇ ਦਿਨ ਵੀਂ ਸਚਿੰਦਰ ਦੇ ਮੂੰਹੋਂ ਰਜਨੀ ਦਾ ਨਾਂ ਨਹੀਂ ਸੁਣਿਆਂ । ਪਰ ਇਹ ਵੇਖਿਆ ਕਿ ਜਿਸ ਦਿਨ ਤੋਂ ਰਜਨੀ ਉਸ ਦੇ ਘਰ ਹੋ ਕੇ ਗਈ ਹੈ, ਉਸੇ ਦਿਨ ਤੋਂ ਉਸ ਦੀ ਬੀਮਾਰੀ ਵਿਚ ਮੋੜਾ ਪੈਣਾ ਸ਼ੁਰੂ ਹੋ ਗਿਆ।

ਇਕ ਦਿਨ, ਜਦ ਸਚਿੰਦਰ ਇਕੱਲਾ ਸੀ, ਮੈਂ ਧੀਰਜ ਨਾਲ ਬਿਨਾਂ ਕਿਸੇ ਅਡੰਬਰ ਤੋਂ ਰਜਨੀ ਦੀ ਗਲ ਛੇੜ ਦਿਤੀ । ਕ੍ਰਮ ਅਨੁਸਾਰ ਮੈਂ ਰਜਨੀ ਦੀਆਂ ਅਖਾਂ ਬਾਬਤ ਕੁੜ ਕਿਹਾ | ਅੰਨੀ ਦੇ ਦੁਖ ਦਾ ਚਰਚਾ ਚਲਣ ਲਗਾ - ਵਿਚਾਰੀ ਕਿਤਨੀ ਆਰੀ ਹੈ। ਇਹ ਸਭ ਜ਼ਿਕਰ ਮੈਂ ਉਸ ਅਗੇ ਕਰਨ ਲਗਾ । ਵੇਖਿਆ ਕਿ ਸਚਿੰਦਰ ਨੇ ਮੂੰਹ ਫੇਰ ਲਿਆ, ਉਸ ਦੀਆਂ - ਅਖਾਂ ਵਿਚ ਹੰਝੂ ਆ ਗਏ।

ਤਦ ਮੈਂ ਕਿਹਾ_"ਤੁਸੀਂ ਰਜਨੀ ਦੇ ਸ਼ੁਭ ਚਿੰਤਕਾਂ ਵਿਚੋਂ ਹੋ, ਇਸ ਲਈ ਮੈ ਅਜ ਤੁਹਾਥੋਂ ਇਕ ਸਲਾਹ ਲੈਣੀ ਚਾਹੁੰਦਾ ਹਾਂ । ਇਕ ਤਾਂ ਰਜਨੀ ਵਿਚਾਰੀ ਕੁਦਰਤੋਂ ਹੀ ਦੁਖੀ ਹੈ, ਫਿਰ ਮੇਰੀ ਵਲੋਂ ਹੋਰ ਵੀ ਸੰਤਾਪ ਵਿਚ ਹੈ ।"

ਸਚਿੰਦਰ ਨੇ ਮੇਰੀ ਵਲ ਅਚੰਭੇ ਭਰੀ ਨਜ਼ਰ ਨਾਲ ਵੇਖਿਆ ।

ਮੈਂ-"ਸਚਿੰਦਰ ਬਾਬੂ ! ਜੇ ਤੁਸੀ ਰਤਾ ਧਿਆਨ ਲਾਕੇ ਮੇਰੀਆਂ ਗਲਾਂ ਸੁਣੋ ਤਾਂ ਕੁਝ ਕਹਾਂ ।”

ਉਹ ਬੋਲਿਆ-"ਕਹੋ |"