ਪੰਨਾ:ਬੰਕਿਮ ਬਾਬੂ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੨)


ਸਭ ਗੱਲਾਂ ਤੈਥੋਂ ਪੁਛਣ ਲਈ ਹੀ ਮੈਨੂੰ ਇਥੇ ਭੇਜਿਆ ਹੈ-ਦਸ|" ਤਦ ਲਲਿਤਾ ਨੇ ਰਜਨੀ ਪਾਸੋਂ ਜੋ ਕੁਝ ਸੁਣਿਆਂ ਸੀ ਸਭ ਕਹਿ ਸੁਣਾਇਆ।

ਰਜਨੀ ਸਚਿੰਦਰ ਦੀ - ਸਚਿੰਦਰ ਰਜਨੀ ਦਾ ਤਦ ਵਿਚ ਵਿਚਾਲੇ ਮੈਂ ਕੌਣ ? ਰੁਮਾਲ ਨਾਲ ਮੂੰਹ ਲੁਕਾਕੇ ਮੈਂ ਘਰ ਮੁੜ ਆਇਆ। |

ਪ੍ਰੇਮ ਦੇ ਬਜ਼ਾਰ ਵਿਚੋਂ ਮੈਨੂੰ ਆਪਣੀ ਦੁਕਾਨਦਾਰੀ ਸਮੇਟਣੀ ਪਈ । ਮੇਰੇ ਭਾਗਾਂ ਵਿਚ ਵਿਧਾਤਾ ਨੇ ਸੁਖ ਨਹੀਂ ਲਿਖਿਆ, ਤਦ ਮੈਂ ਦੂਸਰੇ ਦਾ ਸੁਖ ਕਿਉਂ ਖੋਹਿਆ ? ਸਚਿੰਦਰ ਦੀ ਰਜਨੀ ਸਚਿੰਦਰ ਨੂੰ ਦੇ ਕੇ ਮੈਂ ਸਦਾ ਲਈ ਸੁਖ ਦੀ ਆਸ਼ਾ ਤਿਆਗ ਦਿਆਂਗਾ ।

ਓ ਮੀਗ੍ਰ-ਜਲ ਰੂਪੀ ਸੁਖ ! ਤੂੰ ਕਿਥੇ ਹੈ ? ਮੈਂ ਤੈਨੂੰ ਚੁਤਰਫੀ ਢੂੰਡਿਆ, ਪਰ ਤੈਨੂੰ ਪ੍ਰਾਪਤ ਨਾ ਕਰ ਸਕਿਆ ।ਜਦ ਸੁਖ ਨਾਮ ਦੀ ਕੋਈ ਚੀਜ਼ ਹੈ ਈ ਨਹੀਂ, ਤਾਂ ਉਸਦੀ ਆਸ਼ਾ ਕਿਸ ਕੰਮ।

ਮੈਂ ਪ੍ਰਣ ਕਰਦਾਹਾਂ ਕਿ ਸਭ ਆਸ਼ਾ ਤਿਆਗ ਦਿਆਂਗਾ ।

ਦੂਸਰੇ ਦਿਨ ਮੈਂ ਸਚਿੰਦਰ ਨੂੰ ਵੇਖਣ ਗਿਆ।ਵੇਖਿਆ,ਸਚਿੰਦਰ ਦੀ ਹਾਲਤ ਕੁਝ ਸੁਧਰੀ ਹੋਈ ਸੀ| ਉਹ ਪਹਿਲਾਂ ਨਾਲੋਂ ਪ੍ਰਸੰਨ ਜਾਪਦਾ ਸੀ| ਉਸ ਨਾਲ ਮੈਂ ਬਹੁਤ ਦੇਰ ਤਕ ਗਲਾਂ ਕਥਾਂ ਕੀਤੀਆਂ। ਮੈਂ ਸਮਝ ਗਿਆ ਕਿ ਮੇਰੀ ਵਲੋਂ ਸਚਿੰਦਰ ਦੇ ਦਿਲ ਵਿਚ ਜੇਹੜਾ ਵੱਟ ਹੈ,ਉਹ ਅਜੇ ਤੀਕ ਦੂਰ ਨਹੀਂ ਹੋਇਆ।