ਪੰਨਾ:ਬੰਕਿਮ ਬਾਬੂ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੩)


ਇਕ ਵਾਰੀ ਮੇਰਾ ਪ੍ਰੇਮੀ ਰਹਿ ਚੁੱਕਾ ਹੈ, ਉਹ ਸ਼ਿਵਜੀ ਹੀ ਕਿਉਂ ਨਾ ਹੋਵੇ, ਮੈਂ ਉਸ ਨੂੰ ਦਿਲ ਵਿਚ ਥਾਂ ਨਹੀਂ ਦੇ ਸਕਦੀ ।"

ਫਿਰ ਓਹੀ ਗਲਾਂ ! ਖੈਰ, ਕਹਿ ਨਹੀਂ ਸਕਦਾ ਕਿ ਲਲਿਤਾ ਦੀ ਗੱਲ ਮੈਂ ਸਮਝੀ ਕਿ ਨਹੀਂ, ਪਰ ਇਹ ਸੱਚ ਹੈ, ਕਿ ਲਲਿਤਾ ਨੇ ਮੇਰੀ ਗੱਲ ਨਹੀਂ ਸਮਝੀ । ਮੈਂ ਵੇਖਿਆ ਕਿ ਲਲਿਤਾ ਰੋ ਰਹੀ ਹੈ ।"

ਮੈਂ ਕਿਹਾ – "ਹੱਛਾ, ਹੁਣ ਜੋ ਕੁਝ ਕਹਿਣਾ ਹੈ, ਉਹ ਕਹਿ ਜਾਵਾਂ । ਮੇਰੀ ਕੁਝ ਨਿਜੀ ਜਾਇਦਾਦ ਹੈ, ਉਸਦੀ ਮੈਨੂੰ ਲੋੜ ਨਹੀਂ, ਇਸ ਲਈ ਮੈਂ ਚਾਹੁੰਦਾ ਹਾਂ ਕਿ ਉਸ ਨੂੰ ਦਾਨ ਕਰ ਜਾਵਾਂ ।"

ਲਲਿਤਾ - "ਕਿਸ ਨੂੰ ?"

ਮੈਂ - "ਜੇਹੜਾ ਰਜਨੀ ਨਾਲ ਵਿਆਹ ਕਰੇਗਾ । ਇਹ ਹੈ ਮੇਰਾ ਦਾਨ-ਪੱਤਰ । ਇਸ ਨੂੰ ਹਾਲੇ ਤੂੰ ਲੁਕਾਕੇ ਆਪਣੇ ਕੋਲ ਰੱਖ ਛੱਡੀ । ਜਦ ਤੀਕ ਰਜਨੀ ਦਾ ਵਿਆਹ ਨਾ ਹੋ ਜਾਵੇ, ਤਦ ਤੀਕ ਇਹ ਗੱਲ ਪ੍ਰਗਟ ਨਹੀਂ ਕਰਨੀ ਹੋਵੇਗੀ । ਵਿਆਹ ਤੋਂ ਬਾਦ ਰਜਨੀ ਦੇ ਪਤੀ ਨੂੰ ਇਹ ਦੇ ਦੇਣਾ ।"

ਇਹ ਕਹਿਕੇ ਲਲਿਤਾ ਦੇ ਉਤਰ ਦੀ ਉਡੀਕ ਕੀਤੇ ਬਿਨਾਂ ਹੀ ਦਾਨ-ਪੱਤਰ ਉਸ ਦੇ ਅਗੇ ਸੁਟਕੇ ਮੈਂ ਚਲਾ ਆਇਆ । ਮੈਂ ਸਭ ਪ੍ਰਬੰਧ ਕਰ ਆਇਆ ਸਾਂ, ਇਸ ਲਈ, ਫਿਰ ਮੁੜਕੇ ਆਪਣੇ ਡੇਰੇ ਨਾ ਗਿਆ । ਝਟ ਹੀ ਸਟੇਸ਼ਨ ਤੇ ਪਹੁੰਚ, ਗਡੀ ਤੇ ਸਵਾਰ ਹੋ ਕੇ ਕਸ਼ਮੀਰ ਤੁਰ ਪਿਆ |

ਦੁਕਾਨ ਉਠ ਗਈ ।