ਪੰਨਾ:ਬੰਕਿਮ ਬਾਬੂ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੫)


ਹੈ, ਪਰ ਰਜਨੀ 'ਮਾਲਣ' ਕਰ ਕੇ ਪ੍ਰਸਿਧ ਸੀ, ਭਾਵੇਂ ਜ਼ਾਤ ਦੀ ਨੀਵੀਂ ਨਹੀਂ ਸੀ । ਕਲਕੱਤੇ ਵਿਚ ਇਸ ਵਿਆਹ ਤੋਂ ਲੋਕ ਨਫ਼ਰਤ ਕਰਨ ਲਗ ਪਏ । ਇਹੋ ਸੋਚ ਉਹ ਕਲਕੱਤਾ ਛਡ ਕੇ ਭਵਾਨੀ ਨਗਰ ਆ ਵਸਿਆ | ਉਸ ਦਾ ਪਿਤਾ ਤੇ ਭਰਾ ਕਲਕੱਤੇ ਵਿਚ ਹੀ ਰਹਿੰਦੇ ਸਨ।

ਮੇਰੀ ਜਾਇਦਾਦ ਮੈਨੂੰ ਮੋੜ ਦੇਣ ਲਈ ਸਚਿੰਦਰ ਨੇ ਬਹੁਤ ਜ਼ੋਰ ਲਾਇਆ, ਪਰ ਮੈਂ ਉਸ ਨੂੰ ਸਵੀਕਾਰ ਨਾ ਕੀਤਾ । ਅੰਤ ਸਚਿੰਦਰ ਨੇ ਰਜਨੀ ਨੂੰ ਮਿਲਣ ਲਈ ਮੈਨੂੰ ਕਿਹਾ | ਅਸੀਂ ਦੋਵੇਂ ਜ਼ਨਾਨ ਖਾਨੇ ਵਿਚ ਪੁਜੇ ।

ਰਜਨੀ ਨੇ ਨਿਉਂ ਕੇ ਮੇਰੇ ਪੈਰਾਂ ਦੀ ਧੂੜ ਲਈ । ਮੈਂ ਵੇਖਿਆ,ਪੈਰ ਛੂਹਣ ਲਗਿਆਂ ਉਸਨੇ ਅੰਨਿਆਂ ਵਾਂਗ ਹਥ ਨਾਲ ਏਧਰ ਓਧਰ ਟਟੋਲਿਆ ਨਹੀਂ - ਇਕ ਵਾਰਗੀ ਹੀ ਮੇਰਾ ਪੈਰ ਛੂਹ ਲਿਆ । ਮੈਨੂੰ ਬੜਾ ਅਸਚਰਜ ਹੋਇਆ ।

ਉਹ ਮੈਨੂੰ ਪ੍ਰਨਾਮ ਕਰਕੇ ਖੜੀ ਹੋ ਗਈ ਪਰ ਸਿਰ ਝੁਕਾਕੇ ਹੀ ਖੜੀ ਰਹੀ । ਮੇਰਾ ਅਸਚਰਜ ਹੋਰ ਵਧਿਆ ਅੰਨਿਆਂ ਦੀਆਂ ਅੱਖਾਂ ਵਿਚ ਤਾਂ ਲੱਜਾ ਨਹੀਂ ਹੁੰਦੀ, ਇਸ ਲਈ ਨਜ਼ਰ ਲੁਕਾਣ ਲਈ ਅੰਨੇ ਮੂੰਹ ਨੀਵਾਂ , ਨਹੀਂ ਕਰਦੇ ਹੁੰਦੇ ।

ਮੈਂ ਸੁਖ ਸਾਂਦ ਪੁਛੀ, ਰਜਨੀ ਨੇ ਸਿਰ ਉਤਾਂਹ ਕਰਕੇ ਫਿਰ ਝੁਕਾ ਲਿਆ । ਮੈਂ ਵੇਖਿਆ, ਉਸਦੀਆਂ ਅੱਖਾਂ ਵਿਚ ਕਟਾਖਸ਼ ਸੀ - ਪੁਤਲੀਆਂ ਵਿਚ ਥਰਕਣ ।

ਕੀ ਜਨਮ ਦੀ ਅੰਨ੍ਹੀ ਰਜਨੀ ਵੇਖ ਸਕਦੀ ਹੈ