ਪੰਨਾ:ਬੰਕਿਮ ਬਾਬੂ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਪਾਨ ਦੀ ਲਾਚੀ ਸੀ। ਤੇ ਇਹੋ ਹੀ ਰਾਮ ਸਦ ਦੇ ਬੁਖਾਰ ਲਈ ਕੁਨੈਨ, ਖੰਘ ਲਈ ਮੁਲੱਠੀ ਤੇ ਗੰਠੀਏ ਲਈ ਫਲਾਲੈਨ ਵੀ।

ਮੇਰੀਆਂ ਅੱਖਾਂ ਨਹੀਂ, ਇਸ ਲਈ ਲਲਿਤਾ ਨੂੰ ਮੈਂ ਕਦੇ ਦੇਖ ਨਹੀਂ ਸਕੀ, ਪਰ ਸੁਣਿਆਂ ਕਰਦੀ ਸਾਂ ਉਹ ਬੜੀ ਰੂਪਵਤੀ ਸੀ। ਘਰ ਦੇ ਕੰਮਾਂ ਵਿਚ ਸੁਘੜ, ਦਾਨ ਪੁੰਨ ਵਿਚ ਖੁਲ-ਦਿਲੀ, ਦਿਲ ਦੀ ਉਦਾਰ, ਸਭ ਕੁਝ ਸੀ, ਪਰ ਬੋਲਣ ਵਿਚ ਕੌੜੀ ਸੀ। ਉਸ ਵਿਚ ਇਕ ਗੁਣ ਇਹ ਵੀ ਸੀ ਕਿ ਆਪਣੇ ਦਾਦੇ ਦੇ ਹਾਣੀ ਪਤੀ ਨੂੰ ਪਿਆਰ ਕਰਦੀ ਸੀ, ਇਥੋਂ ਤੱਕ ਕਿ ਕੋਈ ਵਹੁਟੀ ਆਪਣੇ ਗੱਬਰੂ ਪਤੀ ਨੂੰ ਵੀ ਖਬਰੇ ਏਨਾ ਪਿਆਰ ਕਰਦੀ ਹੋਵੇ ਕਿ ਨਾ। ਉਹ ਹਰ ਚੌਥੇ ਪੰਜਵੇਂ ਦਿਨ ਆਪਣੇ ਹਥੀਂ ਉਹਦੇ ਵਾਲਾਂ ਨੂੰ ਵਸਮਾਂ ਲਾਂਦੀ। ਜੇ ਕਦੇ ਰਾਮ ਸਦ ਸ਼ਰਮ ਦਾ ਮਾਰਿਆ ਕਿਸੇ ਦਿਨ ਮਲਮਲ ਦੀ ਧੋਤੀ ਬੰਨ ਲੈਂਦਾ ਤਾਂ ਉਹ ਆਪਣੇ ਹੱਥੀਂ ਉਸ ਨੂੰ ਉਤਾਰ ਕੇ ਮਖ਼ਮਲੀ ਕੰਨੀ ਜਾਂ ਫੀਤੇ ਵਾਲੀ ਧੋਤੀ ਬੰਨ ਦੇਦੀ, ਤੇ ਮਲਮਲ ਦੀ ਧੋਤੀ ਉਸੇ ਵੇਲੇ ਕਿਸੇ ਮੰਗਤੇ ਨੂੰ ਦੇ ਦੇਂਦੀ।

ਰਾਮ ਸਦ ਬੁਢੇਪੇ ਵਿਚ ਅਤਰ ਦੀ ਸ਼ੀਸ਼ੀ ਵੇਖ ਕੇ ਕੰਨੀ ਕਤਰਾਉਂਦਾ ਸੀ, ਪਰ ਲਲਿਤਾ ਉਸ ਦੇ ਸੁਤਿਆਂ ਸੁਤਿਆਂ ਹੀ ਉਹਦੇ ਪਿੰਡੇ ਤੇ ਅਤਰ, ਲਾ ਦੇਂਦੀ ਸੀ। ਰਾਮ ਸਦ ਦੀ ਐਨਕ ਨੂੰ ਚੁੱਕ ਕੇ ਤੋੜ ਸੁਟਦੀ । ਸੌਣ ਵੇਲੇ ਜਦ ਰਾਮ ਸਦ ਘੁਰਾੜੇ ਮਾਰਦਾ ਤਾਂ ਲਲਿਤਾ