ਪੰਨਾ:ਬੰਕਿਮ ਬਾਬੂ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੬)


ਸਚਿੰਦਰ ਤੋਂ ਇਹੋ ਪੁਛਣਾ ਚਾਹੁੰਦਾ ਸੀ। ਇਸੇ ਵੇਲੇ ਸਚਿੰਦਰ ਨੇ ਰਜਨੀ ਨੂੰ ਆਸਣ ਲਿਆਉਣ ਲਈ ਕਿਹਾ । ਰਜਨੀ ਗਲੀਚੇ ਦਾ ਆਸਣ ਚੁਕ ਲਿਆਈ । ਜਿਥੇ ਉਹ ਵਿਛਾਣ ਲਗੀ ਉਥੇ ਜਰਾ ਕੁ ਪਾਣੀ ਡੁਲਿਆ ਹੋਇਆ ਸੀ। ਉਸ ਨੇ ਉਹ ਥਾਂ ਪਰਨੇ ਨਾਲ ਸਾਫ਼ ਕੀਤੀ ਤੇ ਫੇਰ ਆਸਣ ਵਿਛਾ ਦਿਤਾ - ਹੱਦ ਹੋ ਗਈ !

ਮੈਂ ਉਤਾਵਨੀ ਨਾਲ ਪੁਛਿਆ - "ਰਜਨੀ ! ਤੂੰ ਵੇਖ ਸਕਦੀ ਹੈ ?"

ਉਹ ਸਿਰ ਝੁਕਾ ਕੇ - ਕੁਝ ਮੁਸਕਰਾ ਕੇ । ਬੋਲੀ - "ਜੀ ਹਾਂ ।"

ਮੈਂ ਕੋਲ ਖੜੋਤੇ ਸਚਿੰਦਰ ਵਲ ਤੱਕਿਆ। ਉਸ ਨੇ ਕਿਹਾ-" ਅਮਰ ਬਾਬੂ ! ਇਹ ਜੋ ਕ੍ਰਿਸ਼ਮਾ ਤੁਸੀਂ ਵੇਖ ਰਹੇ ਹੋ, ਬੇਸ਼ਕ ਅਸਚਰਜ ਹੈ, ਪਰ ਅਸੰਭਵ ਨਹੀਂ। ਸਾਡੇ ਘਰ ਇਕ ਸੰਨਆਸੀ ਕਦੇ ਕਦੇ ਆਇਆ ਕਰਦਾ ਸੀ । ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਉਸਨੂੰ ਜਦ ਪਤਾ ਲਗਾ ਕੀ ਮੈਂ ਰਜਨੀ ਨਾਲ ਵਿਆਹ ਕਰਾਂਗਾ, ਤਾਂ ਉਹ ਕਹਿਣ ਲਗਾ- "ਅੰਨੀ ਨਾਲ ਵਿਆਹ ਕਰੋਗੇ ਬਾਬੂ" ਮੈਂ ਉੱਤਰ ਦਿਤਾ- "ਤਾਂ ਤੁਸੀ ਹੀ ਕੋਈ ਰੇਖ ਵਿਚ ਮੇਖ ਮਾਰ ਦਿਓ "ਉਸਨੇ ਇਲਾਜ ਸ਼ੁਰੂ ਕਰ ਦਿਤਾ ਤੇ ਇਕ ਮਹੀਨੇ ਬਾਦ ਰਜਨੀ ਨੂੰ ਅੱਖਾਂ ਮਿਲ ਗਈਆਂ।"

ਇਸ ਵੇਲੇ ਕਿਤੋਂ ਰਿੜਦਾ ਹੋਇਆ ਵਰੇ ਸਵਾ ਵਰੇ ਦਾ ਮੁੰਡਾ ਉਥੇ ਆ ਗਿਆ ਤੇ ਆਉਂਦਾ ਹੀ ਸਚਿੰਦਰ ਦੀਆਂ