ਪੰਨਾ:ਬੰਕਿਮ ਬਾਬੂ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਇਹ ਅੰਨ੍ਹੀ ਮਾਲਣ ਏ"

"ਮਾਲਣ? ਮੈਂ ਸਮਝਿਆ ਕੋਈ ਚੰਗੇ ਘਰ ਦੀ ਕੁੜੀ ਏ? ਛੋਟੇ ਬਾਬੂ ਨੇ ਉੱਤਰ ਦਿੱਤਾ।

ਲਲਿਤਾ ਬੋਲੀ - ਤਾਂ ਕੀ ਮਾਲਣਾਂ ਚੰਗੇ ਘਰ ਦੀਆਂ ਨਹੀਂ ਹੁੰਦੀਆਂ?"

ਛੋਟਾ ਬਾਬੂ ਕੁਝ ਸ਼ਰਮਾ ਗਿਆ। ਉਸ ਨੇ ਕਿਹਾ - ਹੁੰਦੀਆਂ ਕਿਉਂ ਨਹੀਂ। ਇਹ ਤੇ ਸਚਮਚ ਈ ਐਉਂ ਜਾਪਦਾ ਏ ਜਿਕਣ ਕਿਸੇ ਬਹੁਤ ਈ ਉੱਚੀ ਜ਼ਾਤ ਦੀ ਕੁੜੀ ਏ। ਇਹ ਵਿਚਾਰੀ ਅੰਨ੍ਹੀ ਕੀਕਣ ਹੋ ਗਈ ਛੋਟੀ ਮਾਂ?"

ਲਲਿਤਾ - "ਇਹ ਜਨਮ ਦੀ ਅੰਨ੍ਹੀ ਏਂ।"

ਛੋਟਾ ਬਾਬੂ - "ਵੇਖਾਂ"

ਛੋਟੇ ਬਾਬੂ ਦੀ ਵਿਦਿਆ ਦੀ ਬੜੀ ਚਰਚਾ ਸੀ। ਉਸ ਨੇ ਡਾਕਟਰੀ ਵਿਦਿਆ ਵਿਚ ਬੜਾ ਨਾਮ ਪੈਦਾ ਕਰ ਰਖਿਆ ਸੀ। ਲੋਕੀ ਕਿਹਾ ਕਰਦੇ ਸਨ-ਛੋਟੇ ਬਾਬੂ ਨੇ ਕੇਵਲ ਗ਼ਰੀਬਾਂ ਦਾ ਬਿਨਾਂ ਫ਼ੀਸ ਇਲਾਜ ਕਰਨ ਲਈ ਹੀ ਡਾਕਟਰੀ ਸਿੱਖੀ ਹੈ।"

"ਵੇਖਾਂ" ਕਹਿਣ ਤੋਂ ਬਾਅਦ ਹੀ ਉਸ ਨੇ ਮੈਨੂੰ ਕਿਹਾ-"ਜ਼ਰਾ ਖੜੋ ਜਾਓ ਖਾਂ"

ਮੈਂ ਸ਼ਰਮਾ ਕੇ ਖੜੀ ਹੋ ਗਈ।

ਉਹ ਬੋਲਿਆ-"ਮੇਰੀ ਵਲ ਵੇਖੋ।"

ਭਲਾ ਮੈਂ ਵੇਖਦੀ ਝਾਟਾ ਆਪਣਾ! ਉਹ ਫੇਰ ਬੋਲਿਆ,"ਮੇਰੀ ਵਲ ਅੱਖਾਂ ਫੇਰੋ।"

ਅੰਨ੍ਹੀਆਂ ਅੱਖਾਂ ਨਾਲ ਮੈਂ ਸ਼ਬਦ ਬੇਧੀ ਬਾਣ ਮਾਰਿਆ,

੧੨