ਪੰਨਾ:ਬੰਕਿਮ ਬਾਬੂ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਛੋਟੇ ਬਾਬੂ ਦੀ ਸ਼ਾਇਦ ਮਰਜ਼ੀ ਪੂਰੀ ਨਾ ਕਰ ਸਕੀ। ਉਸ ਨੇ ਮੇਰੀ ਠੋਡੀ ਫੜ ਕੇ ਮੂੰਹ ਚੁੱਕਿਆ। ਖਸਮਾਂ ਨੂੰ ਖਾ ਗਈ ਇਹੋ ਜਿਹੀ ਡਾਕਟਰੀ। ਉਸ ਸਪਰਸ਼ ਨਾਲੇ ਤਾਂ ਮੈਂ ਮਰ ਹੀ ਗਈ। ਉਹ ਛੁਹ ਫੁੱਲਾਂ ਵਰਗੀ ਸੀ। ਏਸ ਸਪਰਸ਼ ਵਿਚ ਜੂਹੀ, ਚੰਬੇਲੀ, ਮਾਲਤੀ ਸਭ ਦੀਆਂ ਖੁਸ਼ਬੋਆਂ ਲੁਕੀਆਂ ਹੋਈਆਂ ਸਨ। ਜਾਪਦਾ ਸੀ ਮੇਰੇ ਆਲੇ ਦੁਆਲੇ ਫੁੱਲ, ਮੇਰੇ ਸਿਰ ਤੇ ਫੁੱਲ, ਮੇਰੇ ਪੈਰਾਂ ਹੇਠ ਫੁੱਲ, ਮੇਰੇ ਕਪੜਿਆਂ ਵਿਚ ਫੁੱਲ ਤੇ ਮੇਰੇ ਹਿਰਦੇ ਵਿਚ ਫੁੱਲ ਮਹਿਕ ਰਹੇ ਸਨ।

ਹਾਇ ਮੈਂ ਮਰ ਗਈ।ਕਿਸ ਵਿਧਾਤਾ ਨੇ ਐਸਾ ਕੁਸਮਮਈ ਸਪਰਸ਼ ਬਣਾਇਆ ਸੀ! ਮੈਂ ਤਾਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਅੰਨ੍ਹੇ ਦੇ ਸੁਖ ਦੁਖ ਨੂੰ ਤੁਸੀਂ ਨਹੀਂ ਸਮਝ ਸਕਦੇ। ਆਹ! ਉਹ ਸਪਰਸ਼ ਫੁੱਲਾਂ ਦੀ ਖ਼ੁਸ਼ਬੋ ਵਰਗਾ ਸੀ। ਪਰ ਏਸ ਸਪਰਸ਼ ਨੂੰ - ਖੁਸ਼ਬੋ ਵਰਗੇ, ਗੀਤ ਵਰਗੇ ਸਪਰਸ਼ ਨੂੰ - ਜਿਨ੍ਹਾਂ ਦੀਆਂ ਅੱਖਾਂ ਹਨ, ਉਹ ਕੀਕਣ ਸਮਝ ਸਕਦੇ ਹਨ, ਕਿ ਇਹ ਕਿਹੋ ਜਿਹਾ ਸੀ। ਮੇਰਾ ਸੁਖ ਦੁਖ ਮੇਰੇ ਹਿਰਦੇ ਵਿਚ ਹੀ ਰਹੇ। ਜਦੋਂ ਉਹ ਸਪਰਸ਼ ਚੇਤੇ ਆਉਂਦਾ ਹੈ ਤਾਂ ਮੈਂ ਕਿੰਨੀਆਂ ਹੀ ਮਧੁਰ ਵੀਣਾਂ ਦੀ ਅਵਾਜ਼ ਸੁਣਦੀ ਹਾਂ। ਉਸ ਨੂੰ ਤੁਸੀਂ ਚੰਚਲ ਅੱਖਾਂ ਵਾਲੇ ਭਲਾ ਕਿਵੇਂ ਸਮਝੋਗੇ?

ਛੋਟਾ ਬਾਬੂ ਬੋਲਿਆ-"ਨਹੀਂ, ਇਸ ਦੀਆਂ ਅੱਖਾਂ ਠੀਕ ਨਹੀਂ ਹੋ ਸਕਦੀਆਂ।"

ਮਾਨੋ ਮੈਨੂੰ ਏਸ ਚਿੰਤਾ ਹਥੋਂ ਨੀਂਦਰ ਹੀ ਨਹੀਂ ਆ ਰਹੀ ਸੀ ।

੧੩