ਪੰਨਾ:ਬੰਕਿਮ ਬਾਬੂ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩.

ਉਸੇ ਦਿਨ ਤੋਂ ਮੈਂ ਰੋਜ਼ ਰਾਮ ਸਦ ਦੇ ਘਰ ਫੁੱਲ ਦੇਣ ਜਾਇਆ ਕਰਦੀ ਸੀ। ਪਰ ਇਹ ਨਹੀਂ ਜਾਣਦੀ ਕਿ ਕਿਉਂ ਜਾਂਦੀ ਸਾਂ। ਜਿਸ ਦੀਆਂ ਅੱਖਾਂ ਨਹੀਂ, ਉਸ ਲਈ ਇਹ ਕੋਸ਼ਸ਼ ਕਾਹਦੇ ਲਈ? ਅੰਨ੍ਹਾ ਵੇਖ ਤੇ ਸਕਦਾ ਨਹੀਂ ਕੇਵਲ ਸੁਣਨ ਦਾ ਹੀ ਭਰੋਸਾ ਸੀ। ਕੀ ਸਚਿੰਦਰ ਬਾਬੂ ਦੀਆਂ ਗੱਲਾਂ ਕਦੇ ਫੇਰ ਸੁਣਾਂਗੀ? ਉਹ ਰਹਿੰਦਾ ਸੀ ਬਾਹਰ ਦੀਵਾਨ ਖਾਨੇ ਵਿਚ, ਤੇ ਮੈਂ ਜਾਇਆ ਕਰਦੀ ਸਾਂ ਜ਼ਨਾਨ ਖਾਨੇ ਵਿਚ। ਜੇ ਕਦੇ ਉਹ ਵਿਆਹਿਆ ਹੁੰਦਾ ਤਾਂ ਉਸ ਦੇ ਅੰਦਰ ਆਉਣ ਦੀ ਆਸ ਹੋ ਸਕਦੀ ਸੀ, ਪਰ ਇਕ ਸਾਲ ਪਹਿਲਾਂ ਉਸ ਦੀ ਵਹੁਟੀ ਮਰ ਚੁੱਕੀ ਸੀ। ਉਸ ਤੋਂ ਬਾਅਦ

੧੭