ਪੰਨਾ:ਬੰਕਿਮ ਬਾਬੂ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਤੀਕ ਉਹਨੇ ਵਿਆਹ ਨਹੀਂ ਕਰਾਇਆ।

ਮੈਂ ਸਾਰੀ ਰਾਤ ਇਹੋ ਸੋਚਦੀ ਰਹਿੰਦੀ - ਖਬਰੇ ਕਿਸੇ ਜ਼ਰੂਰੀ ਕੰਮ ਲਈ ਉਹ ਜ਼ਨਾਨ ਖਾਨੇ ਵਿਚ ਆ ਜਾਵੇ। ਪਰ ਕੀ ਇਹ ਜ਼ਰੂਰੀ ਹੈ ਕਿ ਜਿਸ ਵੇਲੇ ਮੈਂ ਫੁੱਲ ਲੈ ਕੇ ਜਾਵਾਂਗੀ ਉਸੇ ਵੇਲੇ ਉਹ ਵੀ ਅੰਦਰ ਆਵੇ? ਉਸ ਦੀ ਕੇਵਲ ਮਾਤਰ ਅਵਾਜ਼ ਸੁਣਨ ਦੀ ਵੀ ਆਸ ਨਹੀਂ ਸੀ। ਤਾਂ ਵੀ ਮੈਂ ਅੰਨ੍ਹੀ ਰੋਜ਼ ਹੀ ਫੁੱਲ ਲੈ ਕੇ ਜਾਂਦੀ ਸੀ। ਨਹੀਂ ਜਾਣਦੀ ਕਿ ਕਿਸ, ਸ੍ਵਾਰਥ ਨੂੰ ਲੈ ਕੇ ਜਾਂਦੀ ਸਾਂ - ਕਿਹੜੀ ਖਿੱਚ ਮੈਨੂੰ ਰੋਜ਼ ਖਿੱਚ ਕੇ ਲੈ ਜਾਂਦੀ ਸੀ।

ਜਦ ਨਿਰਾਸਤਾ ਦਾ ਭਾਰ ਦਿਲ ਤੇ ਲੱਦ ਕੇ ਵਾਪਸ ਮੁੜਦੀ ਤਾਂ ਇਹੋ ਸੋਚਦੀ ਆਉਂਦੀ ਕਿ ਮੈਂ ਕਿਉਂ ਏਥੇ ਆਉਂਦੀ ਹਾਂ। ਰੋਜ਼ ਸੋਚ ਕੇ ਮੁੜਦੀ ਕਿ ਬੱਸ ਹੁਣ ਨਹੀਂ ਆਵਾਂਗੀ, ਪਰ ਰੋਜ਼ ਹੀ ਮੇਰਾ ਸੋਚਣਾ ਐਵੇਂ ਜਾਂਦਾ, ਮੈਂ ਰੋਜ਼ ਹੀ ਫੇਰ ਜਾਂਦੀ। ਮਾਨੋਂ ਕੋਈ ਬਦੋਬਦੀ ਮੈਨੂੰ ਘਸੀਟ ਕੇ ਲੈ ਜਾਂਦਾ ਸੀ। ਜਦ ਫਿਰ ਨਿਰਾਸ ਮੁੜਦੀ ਤਾਂ ਦਿਲ ਵਿਚ ਪ੍ਰਣ ਕਰਦੀ - ਸਹੁੰਆਂ ਪਾਂਦੀ ਕਿ ਬੱਸ ਹੁਣ ਨਹੀਂ ਆਵਾਂਗੀ। ਪਰ ਫਿਰ ਉਹੋ ਹਾਲ। ਇਸ ਤਰ੍ਹਾਂ ਮੇਰੇ ਬੇਆਰਾਮ ਦਿਨ ਤੇ ਬੇ-ਨੀਂਦ ਰਾਤਾਂ ਬੀਤਣ ਲੱਗੀਆਂ।

ਮੈਂ ਦਿਲ ਹੀ ਦਿਲ ਵਿਚ ਸੋਚਦੀ - ਆਖਰ ਮੇਰਾ ਉਥੇ ਧਰਿਆ ਕੀ ਪਿਆ ਹੈ - ਸੁਣਿਆ ਹੈ ਕਿ ਕੀ ਤੀਵੀਆਂ ਮਰਦਾਂ ਦੇ ਰੂਪ ਤੇ ਮੁਗਧ ਹੋ ਕੇ ਪਿਆਰ ਕਰਦੀਆਂ ਹਨ, ਪਰ ਮੈਂ ਕਦੋਂ ਕਿਸੇ ਦਾ ਰੂਪ ਡਿੱਠਾ ਸੀ? ਫਿਰ ਮੈਂ ਕਿਉਂ

੧੮