ਪੰਨਾ:ਬੰਕਿਮ ਬਾਬੂ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖੀ ਹਿਰਦੇ ਰੂਪੀ ਸਮੁੰਦਰ ਵਿਚ ਡੂੰਘੀਆਂ ਟੁਬਿਆ ਲਾਕੇ ਉਸ ਦੀਆਂ ਜਿਨਾਂ ਅਪਹੁੰਚ ਥਾਵਾਂ ਨੂੰ ਬੰਕਿਮ ਨੇ ਉੱਨਵੀਂ ਸਦੀ ਵਿਚ ਛੋਹਿਆ, ਤੇ ਫੇਰ ਉਸ ਛੋਹ ਨੂੰ ਦੁਨੀਆਂ ਦੀਆਂ ਅੱਖਾਂ ਸਾਹਵੇਂ ਚਿੱਤ ਕੀਤਾ ਸੀ, ਉਸ ਨੂੰ ਵੇਖ ਕੇ ਅਜ ਵੀਹਵੀਂ ਸਦੀ ਦਾ ਇਕ ਸਫ਼ਲ ਤੋਂ ਸਫ਼ਲ ਨਾਵਲਿਸਟ ਵੀ ਅਨੰਤ ਵਿਚ ਬੈਠੇ ਉਸ ਮਹਾਨ ਲੇਖਕ ਅਗੇ ਝੁਕੇ ਬਿਨਾਂ ਨਹੀਂ ਰਹੇਗਾ।

"ਰਜਨੀਂ" ਬਾਬਤ ਕੁਝ ਦਸਣ ਤੋਂ ਪਹਿਲਾਂ ਮੈਂ ਬੰਕਿਮ ਬਾਬੂ ਦੇ ਜੀਵਨ ਨਾਲ ਪਾਠਕਾਂ ਦੀ ਥੋੜੀ ਜੇਹੀ ਜਾਣ ਪਛਾਣ ਕਰਾਣੀ ਚਾਹੁੰਦਾ ਹਾਂ।

ਬੰਗਾਲ ਵਿਚ ਜ਼ਿਲਾ ੨੪ ਪਰਗਣਾ ਦੇ ਕਾਲ ਪਾੜਾ ਨਾਮੇ ਪਿੰਡ ਵਿੱਚ ਯਾਦਵ ਚੰਦਰ ਚੈਟਰ ਜੀ ਦੇ ਘਰ ੨੭ ਜੂਨ ੧੮੩੯ ਈਸਵੀ ਨੂੰ ਬੰਕਿਮ ਚੰਦਰ ਪੈਦਾ ਹੋਇਆ। ਅਰਥਾਤ ਅਜ ਸੰਨ ੧੯੩੯ ਨੂੰ ਬੰਕਿਮ ਚੰਦਰ ਜੇ ਜੀਉਂਦਾ ਹੁੰਦਾ ਤਾਂ ਪੂਰਾ ਸੌ ਵਰ੍ਹੇ ਦਾ ਹੁੰਦਾ। ਬੰਕਿਮ ਦਾ ਪਿਤਾ ਮੇਦਨੀ ਪੁਰ ਵਿਚ ਡਿਪਟੀ ਕਲੈਕਟਰ ਸੀ।

੧੮੫੭ ਵਿਚ ਬੰਕਿਮ ਨੇ ਕਾਲਜ ਦੀ ਪੜਾਈ ਖਤਮਕਰ ਲਈ ਤੇ ਚੰਗਾ ਵਜ਼ੀਫ਼ਾ ਲੈ ਕੇ ੧੮੫੮ ਵਿਚ ਕਲਕੱਤਾ ਯੂਨੀਵਰਸਿਟੀ ਵਿਚ ਬੀ. ਏ. ਦੀ ਸ਼੍ਰੇਣੀ ਵਿਚ ਦਾਖਲ ਹੋਇਆ। ਇਤਿਹਾਸ ਪੜਨ ਵਾਲੇ ਜਾਣਦੇ ਹਨ ਕਿ ਇਹ ਉਹ ਸਮਾਂ ਸੀ, ਜਦ ਸਾਰੇ ਭਾਰਤ ਵਿਚ ਗਦਰ ਦੇ ਖੂਨੀ ਬਦੱਲ ਮੰਡਰਾ ਰਹੇ ਸਨ। ਜਿਸ ਨੂੰ 'ਸਤਵੰਜਾ ਦਾ ਗ਼ਦਰ' ਕਿਹਾ