ਪੰਨਾ:ਬੰਕਿਮ ਬਾਬੂ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

ਵੀ ਸ੍ਰੋਤੇ ਲਈ ਮਨ ਦਾ ਸੁੱਖ ਮਾਤਰ ਹੈ। ਸਪਰਸ਼ ਵੀ ਸਪਰਸ਼ ਕਰਨ ਵਾਲੇ ਲਈ ਮਨ ਦਾ ਸੁਖ ਮਾਤਰ ਹੈ। ਜੇ ਮੇਰੇ ਰੂਪ ਸੁਖ ਦਾ ਰਸਤਾ ਬੰਦ ਹੋਵੇ ਤਾਂ ਸ਼ਬਦ, ਸਪਰਸ਼, ਗੰਧ ਹੀ ਕਿਉਂ ਨਾ ਰੂਪ-ਸੁਖ ਦੀ ਤਰ੍ਹਾਂ ਮੇਰੇ ਮਨ ਵਿਚ, ਸ੍ਵਰਗ ਵਰਗੇ ਹੋਣਗੇ!

ਸੁੱਕੀ ਧਰਤੀ ਵਿਚ ਰੁੱਖ ਪੈਦਾ ਹੋਣ ਨਾਲ ਉਹ ਧਰਤੀ ਕਿਉਂ ਨਾ ਹਰਿਆਵਲੀ ਹੋ ਜਾਵੇਗੀ? ਸੁੱਕੀ ਲਕੜੀ ਅੱਗ ਲਾਣ ਨਾਲ ਕਿਉਂ ਨਾਂ ਬਲੇਗੀ? ਰੂਪ ਨਾਲ ਹੋਵੇ ਜਾਂ ਸ਼ਬਦ ਨਾਲ ਹੋਵੇ, ਅਥਵਾ ਸਪਰਸ਼ ਨਾਲ ਹੀ ਕਿਉਂ ਨਾ ਹੋਵੇ, ਇਕ ਤੀਵੀਂ ਦੇ ਸੁੰਨ ਹਿਰਦੇ ਵਿਚ, ਸਪਰਸ਼ ਹੋਣ ਨਾਲ ਪ੍ਰੇਮ ਕਿਉਂ ਨਾ ਪੈਦਾ ਹੋਵੇ? ਹਨੇਰੇ ਵਿਚ ਵੀ ਫੁੱਲ ਖਿੜਦੇ ਹਨ। ਬੱਦਲਾਂ ਨਾਲ ਢਕਿਆ ਰਹਿਣ ਤੇ ਵੀ ਚੰਦਰਮਾਂ ਆਕਾਸ਼ ਵਿਚ ਵਿਚਰਦਾ ਹੈ। ਨਿਰਜਨ ਜੰਗਲਾਂ ਵਿਚ ਵੀ ਕੋਇਲ ਬੋਲਦੀ ਹੈ। ਅੱਖਾਂ ਬੰਦ ਹੋਣ ਨਾਲ ਕੀ ਕਿਸੇ ਦਾ ਹਿਰਦਾ ਵੀ ਬੰਦ ਹੋ ਜਾਂਦਾ ਹੈ?

ਪਰ ਆਹ! ਕੀ ਮੇਰੀ ਇਹ ਵੇਖ ਸਕਣ ਦੀ ਸਿੱਕ ਕਦੇ ਵੀ ਪੂਰੀ ਨਾ ਹੋਵੇਗੀ? ਮੇਰੇ ਜੀਵਨ ਦੇ ਬਥੇਰੇ ਵਰ੍ਹੇ ਬੀਤ ਚੁੱਕੇ ਹਨ, ਤੇ ਅਜੇ ਖਬਰੇ ਹੋਰ ਬਥੇਰੇ ਵਰ੍ਹੇ ਜੀਉਣਾ ਹੈ, ਵਰ੍ਹੇ ਦੇ ਸੈਂਕੜੇ ਦਿਨ, ਦਿਨਾਂ ਦੇ ਅਨੇਕਾਂ ਘੰਟੇ ਤੇ ਘੰਟਿਆਂ ਦੇ ਬਥੇਰੇ ਮਿੰਟ - ਕੀ ਉਨਾਂ ਸਾਰੇ ਮਿੰਟਾਂ ਵਿਚੋਂ ਕੇਵਲ ਇਕ ਮਿੰਟ ਲਈ ਵੀ ਮੇਰੀਆਂ ਅੱਖਾਂ

੨੦