ਪੰਨਾ:ਬੰਕਿਮ ਬਾਬੂ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂ ਪਿਉ ਦੀਆਂ ਗੱਲਾਂ ਤੋਂ ਮੈਂ ਸਮਝ ਗਈ ਕਿ ਮੇਰੇ ਵਿਆਹ ਦੀ ਗੱਲ ਲਗ ਪਗ ਪੱਕੀ ਹੋ ਚੁੱਕੀ ਹੈ। ਮਾਂ

ਪਿਉ ਨੇ ਵੀ ਸੋਚਿਆ - ਚਲੋ ਕਿਸੇ ਤਰਾਂ ਅੰਨ੍ਹੀ ਕੁੜੀ ਦਾ ਪਾਰਉਤਾਰਾ ਹੋ ਗਿਆ। ਉਹ ਤਾਂ ਖੁਸ਼ ਹੀ ਹੋਏ ਹੋਣਗੇ। ਪਰ ਮੇਰੇ ਸਿਰ ਤੇ ਅਕਾਸ਼ ਡਿਗ ਪਿਆ।

ਮੈਂ ਦਿਲ ਵਿਚ ਠਾਣ ਲਈ ਕਿ ਅੱਜ ਤੋਂ ਲਲਿਤਾ ਦੇ ਘਰ ਨਹੀਂ ਜਾਵਾਂਗੀ। ਮੈਂ ਦਿਲ ਹੀ ਦਿਲ ਵਿਚ ਉਸ ਨੂੰ ਗਾਲਾਂ ਕੱਢਣ ਲੱਗੀ। ਸ਼ਰਮ ਨਾਲ ਡੁੱਬ ਮਰਨ ਨੂੰ ਜੀ ਕਰਨ ਲੱਗਾ। ਗੁੱਸੇ ਨਾਲ ਲਲਿਤਾ ਨੂੰ ਕੁੱਟਣ ਦੀ ਸਲਾਹ ਹੋਣ ਲੱਗੀ - ਘੜੀ ਮੁੜੀ ਦਿਲ ਭਰ ਆਉਂਦਾ - ਮੈਂ ਲਲਿਤਾ ਦਾ ਕੀ ਵਿਗਾੜਿਆ ਸੀ, ਜੋ ਉਹ ਮੇਰੇ ਉਤੇ ਇਹ ਜ਼ੁਲਮ ਕਰਨ ਲੱਗੀ ਹੈ - ਜੇ ਵੱਡੇ ਲੋਕਾਂ ਨੂੰ ਜ਼ੁਲਮ ਕਰਕੇ ਹੀ ਸੁਆਦ ਆਉਂਦਾ ਹੈ ਤਾਂ ਕੀ ਮੈਥੋਂ ਬਿਨਾ ਉਸ ਦਾ ਸ਼ਿਕਾਰ ਹੋਣ ਲਈ ਦੁਨੀਆਂ ਵਿਚ ਕੋਈ ਨਹੀਂ ਸੀ ਰਿਹਾ? ਦਿਲ ਵਿਚ ਆਈ ਕਿ ਸਿਰਫ਼ ਇਕ ਦਿਨ ਹੋਰ ਉਸ ਦੇ ਘਰ ਜਾਵਾਂ, ਤੇ ਚੰਗੀ ਤਰਾਂ ਉਸ ਨੂੰ ਠੰਡੀਆਂ ਤੱਤੀਆਂ ਸੁਣਾ ਆਵਾਂ, ਬੱਸ ਫਿਰ ਕਦੇ ਨਹੀਂ ਜਾਵਾਂਗੀ। ਨਾ ਫੁੱਲ ਲੈ ਕੇ ਹੀ ਜਾਵਾਂਗੀ। ਮਾਂ ਜੇ ਕਦੇ ਜਾਣ ਨੂੰ ਆਖੇਗੀ ਤਾਂ ਤੋੜ ਕੇ ਜਵਾਬ ਦੇ ਦਿਆਂਗੀ। ਇਕ ਘਰ ਵਿਚ ਫੁੱਲ ਨਾ ਵੇਚ ਕੇ ਕੀ ਅਸੀਂ ਭੁੱਖੇ ਮਰ ਜਾਵਾਂਗੇ? ਫਿਰ ਸੋਚਣ ਲਗਦੀ - ਨਹੀਂ, ਲਲਿਤਾ ਅੱਗੇ ਹੱਥ ਜੋੜ ਕੇ - ਉਸਦੇ ਪੈਰੀਂ ਪੈ ਕੇ ਆਖਾਂਗੀ - ਮੈਨੂੰ ਦੁਖੀ ਨੂੰ ਹੋਰ ਦੁਖੀ ਕਰਨ ਲਈ ਕਿਉਂ ਇਹ ਨਵੀਂ ਤਿਆਰੀ

੨੫