ਪੰਨਾ:ਬੰਕਿਮ ਬਾਬੂ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਖੇਖਨ ਹਾਰੀ ਨਾ ਹੋਵੇ ਤੇ" ਉਹ ਮੇਰੇ ਮੋਢੇ ਤੇ ਧੱਪਾ ਮਾਰ ਕੇ ਬੋਲੀ - "ਵਿਆਹ ਕਰਨ ਲੱਗੇ ਆਂ ਕਿ ਫਾਹੇ ਟੰਗਣ ਲੱਗੇ ਆਂ ਤੈਨੂੰ। ਤੇਰਾ ਜੀ ਨਹੀਂ ਕਰਦਾ ਵਿਆਹ ਕਰਾਣ ਨੂੰ?"

ਮੈਂ ਕਿਹਾ - "ਨਹੀਂ"?"

“ਨਖਰੇਲੋ ਵੱਡੀ" ਉਸ ਨੇ ਪੁੱਛਿਆ - "ਕਿਉਂ ਪਰ"।

ਮੈਂ ਖਿਝ ਕੇ ਕਿਹਾ - "ਮੇਰੀ ਮਰਜ਼ੀ"

ਸ਼ਾਇਦ ਲਲਿਤਾ ਨੇ ਇਸ ਦਾ ਇਹ ਮਤਲਬ ਸਮਝਿਆ ਕਿ ਮੈਂ ਬਦਚਲਣ ਹਾਂ, ਜਿਸ ਕਰ ਕੇ ਵਿਆਹ ਦਾ ਨਾਂ ਨਹੀਂ ਲੈਂਦੀ। ਉਹ ਗੁੱਸੇ ਵਿਚ ਆ ਕੇ ਬੋਲੀ - "ਨਿਕਲ ਜਾ ਛੁਟੜੇ ਇਥੋਂ, ਨਹੀਂ ਤੇ ਝਾੜੂ ਮਾਰ ਮਾਰ ਕੇ ਸਿਰ ਗੰਜਾ ਕਰ ਦੇਉਂਗੀ।"

ਮੈਂ ਉੱਠੀ । ਮੇਰੀਆਂ ਦੁਹਾਂ ਜੋਤ-ਹੀਨ ਅੱਖਾਂ ਚੋਂ ਅੱਥਰੁ ਫੁੱਟ ਰਹੇ ਸਨ। ਘਰ ਵਲ ਤੁਰ ਪਈ, ਪਰ ਪੌੜੀਆਂ ਉਤਰਦਿਆਂ ਮੈਂ ਕੁਝ ਕਦਮ ਸੁਸਤ ਕਰ ਲਏ। ਸੋਚਣ ਲੱਗੀ - ਮੈਂ ਤੇ ਉਹਦਾ ਤ੍ਰਿਸਕਾਰ ਕਰਨ ਆਈ ਸੀ, ਪਰ ਚੱਲੀ ਹਾਂ ਸਗੋਂ ਆਪਣਾ ਤ੍ਰਿਸਕਾਰ ਕਰਾ ਕੇ। ਕਿਉਂ ਨਾ ਇਕ ਵਾਰੀ ਦੋ ਚਾਰ ਖਰੀਆਂ ਖਰੀਆਂ ਸੁਣਾ ਆਵਾਂ ਸੂ।

ਇਹੋ ਪਈ ਸੋਚਦੀ ਸਾਂ ਕਿ ਕਿਸੇ ਦੇ ਪੈਰਾਂ ਦੀ ਅਵਾਜ਼ ਮੇਰੇ ਕੰਨੀਂ ਪਈ। ਮੈਂ ਇਸ ਅਵਾਜ਼ ਨੂੰ ਝਟ ਪਛਾਣ ਗਈ। ਮੈਂ ਸਭ ਤੋਂ ਥੱਲਵੀਂ ਪੌੜੀ ਤੇ ਹੀ ਬੈਠ ਗਈ।

੨੭