ਪੰਨਾ:ਬੰਕਿਮ ਬਾਬੂ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)


ਮੈਨੂੰ ਅਵਾਜ਼ ਆਈ - "ਕੌਣ - ਰਜਨੀ ?"

ਮੈਂ ਸਭ ਕੁਝ ਭੁੱਲ ਗਈ । ਕ੍ਰੋਧ ਭੁੱਲ ਗਈ, ਅਪਮਾਨ ਭੁੱਲ ਗਈ, ਦੁੱਖ ਭੁੱਲ ਗਈ । ਕੰਨਾਂ ਵਿਚ ਗੂੰਜਣ ਲੱਗਾ - "ਕੌਣ ! ਰਜਨੀ ?"

ਮੈਂ ਕੁਝ ਨਾ ਬੋਲੀ। ਸੋਚਿਆ ਹੋਰ ਇਕ ਦੋ ਵਾਰੀ ਪੁੱਛ ਲਵੇ, ਮੈਂ ਆਪਣੇ ਹਿਰਦੇ ਨੂੰ ਤ੍ਰਿਪਤ ਕਰਾਂ।

ਫਿਰ ਅਵਾਜ਼ ਆਈ - ਰਜਨੀ, ਤੂੰ ਰੋਂਦੀ ਕਿਉਂ ਏ ?"

ਮੇਰੇ ਹਿਰਦੇ ਵਿਚ ਅਨੰਦ ਦੇ ਸੋਮੇਂ ਵਹਿ ਨਿਕਲੇ॥ ਅੱਖਾਂ ਦਾ ਪਾਣੀ ਹੋਰ ਤੇਜ਼ੀ ਨਾਲ ਉਡਿਆ । ਮੈਂ ਫਰ ਵੀ ਕੁਝ ਨਾ ਕਿਹਾ, ਤਾਂ ਜੋ ਹੋਰ ਇਕ ਵਾਰੀ ਇਹ ਅੰਮ੍ਰਿਤ ਬਾਣੀ ਮੇਰੇ ਕੰਨੀਂ ਪਵੇ । ਸੋਚਣ ਲੱਗੀ – ਮੈਂ ਕਿਤਨੀ ਵਡਭਾਗਣ ਹਾਂ । ਰੱਬ ਨੇ ਅੰਨੀ ਬਣਾ ਦਿੱਤਾ, ਪਰ ਸ਼ੁਕਰ ਹੈ। ਕੰਨੋਂ ਬੋਲੀ ਨਹੀਂ ਬਣਾਇਆ ।

ਤੀਜੀ ਆਵਾਜ਼ - "ਕਿਉਂ ਰੋ ਰਹੀਂ ਏ ਰਜਨੀ - ਕਿਸੇ ਕੁਝ ਕਿਹਾ ਏ ਤੈਨੂੰ ?"

ਐਤਕੀਂ ਮੇਰੀ ਜ਼ਬਾਨ ਤਾਲੂ ਨਾਲੋਂ ਲੱਥੀ । ਛੋਟੇ ਬਾਬੂ ਨਾਲ ਗੱਲ ਕਰਨ ਦਾ ਸੁਭਾਗ ਮੌਕਾ ਜੇ ਜਨਮ ਵਿਚ ਕਿ ਵਾਰੀ ਮਿਲਿਆ ਹੈ ਤਾਂ ਉਸ ਨੂੰ ਕਿਉਂ ਗਆਵਾਂ ? ਮੈ ਬੋਲੀ - "ਛੋਟੀ ਮਾਂ ਜੀ ਨੇ ਮੇਰਾ ਨਿਰਾਦਰ ਕੀਤਾ ਏ ।"

ਉਹ ਹਸ ਕੇ ਬੋਲਿਆ - "ਛੋਟੀ ਮਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਰਜਨੀ - ਉਸ ਦਾ ਸੁਭਾ ਹੀ