ਪੰਨਾ:ਬੰਕਿਮ ਬਾਬੂ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)


ਇਹੋ ਜਿਹਾ ਏ । ਉਹ ਕਿਸੇ ਨਾਲ ਦਿਲੋਂ ਗੁੱਸੇ ਨਹੀਂ ਹੁੰਦੀ । ਤੂੰ ਮੇਰੇ ਨਾਲ ਆ। ਵੇਖੀ, ਹੁਣੇ ਤੇਰੇ ਨਾਲ ਪਿਆਰ ਕਰਨ ਲੱਗੇਗੀ।"

ਕੀਕਣ ਨਾ ਤੁਰਦੀ ਉਸ ਨਾਲ ? ਉਸ ਦੇ ਅੰਮ੍ਰਿਤ ਬਚਨ ਸੁਣ ਕੇ ਭਲਾ ਕਿਸੇ ਦੇ ਦਿਲ ਵਿਚ ਰੱਸਾ ਰਹਿ ਜਾਂਦਾ ਹੈ ? ਉਹ ਅੱਗੇ ਅੱਗੇ ਤੇ ਮੈਂ ਉਸ ਦੇ ਮਗਰ ਮਗਰ ਪੌੜੀਆਂ ਚੜ੍ਹਨ ਲੱਗੀ।

ਚੜਦਾ ਚੜਦਾ ਉਹ ਪਿਛਾਂਹ ਤੱਕ ਕੇ ਬੋਲਿਆ - “ਤੈਨੂੰ ਰਜਨੀ, ਦਿਸਦਾ ਤੇ ਹੈ ਨਹੀਂ, ਪੌੜੀਆਂ ਕੀਕਣ ਚੜਦੀ ਹੋਵੇਂਗੀ - ਲੈ ਮੇਰਾ ਹੱਥ ਫੜ ਲੈ ।"

ਮੇਰਾ ਸਰੀਰ ਕੰਬ ਉਠਿਆ। ਸਾਰੇ ਸਰੀਰ ਦੇ ਲੂੰ ਕੰਡੇ ਬਣ ਗਏ । ਉਸ ਨੇ ਮੇਰਾ ਹੱਥ ਫੜ ਲਿਆ। ਭਾਵੇਂ ਮੈਂ ਬਿਨਾਂ ਕਿਸੇ ਹੱਥ ਦੀ ਮਦਦ ਤੋਂ ਕਲਕੱਤੇ ਦੀਆਂ ਕਈ ਗਲੀਆਂ ਫਿਰ ਸਕਦੀ ਹਾਂ, ਪਰ ਛੋਟੇ ਬਾਬੂ ਨੂੰ ਹੱਥ ਫੜਨੋਂ ਮੈਂ ਨਾ ਰੋਕ ਸਕੀ - ਹਾਂ, ਉਸ ਨੇ ਮੇਰਾ ਹੱਥ ਫੜ ਲਿਆ |

ਉਸ ਵੇਲੇ ਇਹੋ ਜਾਪਦਾ ਸੀ, ਜਿਵੇਂ ਪਰਭਾਤ ਦੇ ਸੱਜ-ਖਿੜੇ ਫੁੱਲਾਂ ਦੇ ਗਜਰੇ ਵਿਚ ਮੇਰਾ ਗੁੱਟ ਘਿਰਿਆ ਹੋਇਆ ਹੈ । ਮਾਨੋ ਗੁਲਾਬ ਦਾ ਹਾਰ ਪਰੋਕੇ ਕਿਸੇ ਨੇ ਮੇਰੇ ਹੱਥ ਦੁਆਲੇ ਲਪੇਟ ਦਿੱਤਾ | ਹੋਰ ਕੁਝ ਮੈਨੂੰ ਯਾਦ ਨਹੀਂ। ਉਸ ਵੇਲੇ ਚਾਹ ਸੀ ਕਿ ਮੈਂ ਏਸੇ ਹਾਲਤ ਵਿਚ ਹੀ ਮਰ ਕਿਉਂ ਨਹੀਂ ਜਾਂਦੀ, ਤਾਂ ਜੁ ਇਸ ਸੁਭਾਗੇ ਹੱਥ ਵਿਚੋਂ ਆਪਣਾ ਹੱਥ ਛੁੱਟਣ ਤੋਂ ਪਹਿਲਾਂ