ਪੰਨਾ:ਬੰਕਿਮ ਬਾਬੂ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)


ਹੀ ਮੇਰੀ ਹੋਂਦ ਖ਼ਤਮ ਹੋ ਜਾਵੇ । ਹੋਰ ਉਸ ਵੇਲੇ ਕੀ ਕੀ ਖ਼ਿਆਲ ਪੈਦਾ ਹੋਏ, ਯਾਦ ਨਹੀਂ।

ਜਦ ਪੌੜੀਆਂ ਚੜਨ ਤੋਂ ਬਾਦ ਛੋਟੇ ਬਾਬ ਨੇ ਮੇਰਾ ਹੱਥ ਛੱਡ ਦਿੱਤਾ, ਤਾਂ ਮੈਂ ਇੱਕ ਠੰਡਾ ਸਾਹ ਭਰਿਆ - ਇਹ ਸੰਸਾਰ ਯਾਦ ਆਇਆ, ਇਸੇ ਦੇ ਨਾਲ ਯਾਦ ਆਇਆ - ਓਹ ਪ੍ਰੀਤਮ ! ਤੁਸੀਂ ਇਹ ਕੀ ਕੀਤਾ - ਬਿਨਾਂ ਸੋਚੇ ਸਮਝੇ ਤੁਸਾਂ ਮੇਰਾ ਪ੍ਰਾਣ ਗ੍ਰਹਿਣ ਕੀਤਾ । ਹੁਣ ਤੁਸੀਂ ਮੈਨੂੰ ਪ੍ਰਵਾਨ ਕਰੋ ਭਾਵੇਂ ਨਾ, ਪਰ ਤੁਸੀਂ ਮੇਰੇ ਪਤੀ ਹੋ - ਮੈਂ ਤੁਹਾਡੀ ਪਤਨੀ ਹਾਂ - ਇਸ ਜਨਮ ਵਿਚ, ਫੁੱਲ ਵੇਚਣ ਵਾਲੀ ਅੰਨੀ। ਮਾਲਣ ਦਾ ਹੁਣ ਹੋਰ ਪਤੀ ਨਹੀਂ ਹੋ ਸਕੇਗਾ।

ਕੀ ਉਸ ਵੇਲੇ ਕਿਸੇ ਦੀ ਈਰਖੀ ਨਜ਼ਰ ਪਈ ਸਾਡੇ ਉੱਤੇ ? ਸ਼ਾਇਦ ਇਹੋ ਹੋਇਆ ਹੋਵੇ।