ਪੰਨਾ:ਬੰਕਿਮ ਬਾਬੂ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)


ਏਧਰ ਛੋਟੀ ਮਾਂ ਨੇ ਮੈਨੂੰ ਧੀਰਜ ਦਿਲਾਸਾ ਦੇ ਕੇ ਘਰ ਤੋਰਿਆ ।

ਇਧਰ ਗੁਪਾਲ ਬਾਬੂ ਨਾਲ ਮੇਰੇ ਵਿਆਹ ਦਾ ਪ੍ਰਬੰਧ ਹੋਣ ਲੱਗਾ । ਵਿਆਹ ਦਾ ਦਿਨ ਵੀ ਮੁਕੱਰਰ ਹੋ ਗਿਆ। ਮੈਂ ਕੀ ਕਰਦੀ । ਦਿਨੇ ਰਾਤ ਏਸੇ ਚਿੰਤਾ ਵਿਚ ਪਈ ਰਹਿੰਦੀ ਕਿ ਇਸ ਵਿਆਹ ਨੂੰ ਕਿੱਕਣ ਰੋਕਾਂ | ਮਾਂ ਨੂੰ ਇਸ ਵਿਆਹ ਦੀ ਬੜੀ ਖੁਸ਼ੀ ਸੀ - ਪਿਤਾ ਨੂੰ ਵੀ ਘੱਟ ਨਹੀਂ ਸੀ । ਲਲਿਤਾ ਵੀ ਇਸ ਕੰਮ ਵਿਚ ਹਿੱਸਾ ਲੈ ਰਹੀ ਸੀ । ਛੋਟੇ ਬਾਬੂ ਤਾਂ ਹੈ। ਈ ਵਿਚੋਲੇ ਸਨ, ਨਾਲੇ ਵਿਆਹ ਦੇ ਸਾਰੇ ਖਰਚਾਂ ਦੇ ਜ਼ਿੰਮੇਂਵਾਰ । ਫਿਰ ਮੈਂ ਅੰਨੀ ਏਸ ਕੰਮ ਵਿਚ ਕਿਵੇਂ ਵਿਘਨ ਪਾਂ ਸਕਦੀ ਸਾਂ । ਕੋਈ ਉਪਾਉ ਨਹੀਂ ਸੀ ਸੁਝਦਾ । ਹਾਰ ਪਰੋਣ ਦਾ ਸ਼ੌਕ ਜਾਂਦਾ ਰਿਹਾ - ਮਾਂ ਪਿਉ ਨੇ ਸ਼ਾਇਦ ਸਮਝਿਆਂ, ਵਿਆਹ ਦੀ ਖੁਸ਼ੀ ਵਿਚ ਕੰਮ ਧੰਦਾ ਛੱਡ ਬੈਠੀ ਹੈ।

ਪਰ ਰੱਬ ਨੇ ਮੇਰੀ ਇਕ ਸਹਾਇਤਾ ਕੀਤੀ । ਪਹਿਲਾਂ ਦੱਸ ਚੁੱਕੀ ਹਾਂ, ਕਿ ਗੁਪਾਲ ਬਾਬੂ ਦੀ ਪਹਿਲੀ ਵਹੁਟੀ ਮੌਜੂਦ ਸੀ । ਉਸ ਦਾ ਨਾਂ ਹੈ ਚੰਪਾ । ਉਹ ਜ਼ਰਾ ਤਿੱਖੇ ਸੁਭਾਉ ਦੀ ਹੈ । ਸੌਕਣ ਦਾ ਮੂੰਹ ਵੇਖਣ ਨਾਲੋਂ ਸ਼ਾਇਦ ਉਹ ਮੌਤ ਦਾ ਮੁੰਹ ਵੇਖਣਾ ਚੰਗਾ ਸਮਝਦੀ ਸੀ ।

ਚੰਪਾ ਦਾ ਇਕ ਭਰਾ ਸੀ ਹੀਰਾ ਲਾਲ । ਇਹ ਚੰਪਾ ਨਾਲੋਂ ਕੋਈ ਦੋ ਕੁ ਵਰੇ ਛੋਟਾ ਹੀ ਹੋਵੇਗਾ । ਉਹ ਆਖ਼ਰਾਂ ਦੀ ਸ਼ਰਾਬ ਪੀਂਦਾ ਸੀ। ਤੇ ਸੁਣਿਆਂ ਹੈ ਚਰਸ ਗਾਂਜਾ ਵੀ ਬਥੇਰਾ ਫੂਕਦਾ ਹੈ। ਨਿਕੇ ਹੁੰਦਿਆਂ ਭੈੜੀ ਸੋਹਬਤ ਵਿਚ ਪੈ ਜਾਣ