ਪੰਨਾ:ਬੰਕਿਮ ਬਾਬੂ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)


ਕਰਕੇ ਹੀ ਸ਼ਾਇਦ ਉਹ ਬਹੁਤਾ ਪੜ ਲਿਖ ਨਹੀਂ ਸਕਿਆ । ਮਾੜਾ ਮੋਟਾ ਲਿਖਣਾ ਪੜਨਾ ਜਾਣਦਾ ਸੀ, ਤਾਂ ਵੀ ਰਾਮ ਸਦ ਬਾਬੂ ਨੇ ਉਹਨੂੰ ਜ਼ਮੀਨਾਂ ਦੀ ਦੇਖ ਭਾਲ ਲਈ ਰਖ ਛੱਡਿਆ ਹੋਇਆ ਸੀ। ਪਰ ਉਸ ਦੀਆਂ ਭੈੜੀਆਂ ਆਦਤਾਂ ਤੋਂ ਤੰਗ ਆਕੇ ਰਾਮ ਸਦ ਬਾਬੂ ਨੇ ਉਹਨੂੰ ਨੌਕਰੀਓਂ ਹਟਾ ਦਿੱਤਾ ਸੀ । ਹਰੀ ਨਾਥ ਗੁਪਾਲ ਦੇ ਪਿਉ ਨੂੰ ਖਬਰੇ ਉਸ ਉਤੇ ਤਰਸ ਆ ਗਿਆ ਜਾਂ ਉਹਦੀਆਂ ਚਲਾਕੀਆਂ ਵਿਚ ਫਸ ਗਿਆ । ਉਸਨੇ ਹੀਰਾ ਲਾਲ ਨੂੰ ਇਕ ਦੁਕਾਨ ਖੁਲਾ ਦਿੱਤੀ । ਪਰ ਥੋੜੇ ਦਿਨਾਂ ਵਿਚ ਹੀ ਦੁਕਾਨ ਦਾ ਵੀ ਬੋ ਕਾਟਾ ਹੋਗਿਆ । ਉਸ ਤੋਂ ਬਾਦ ਬਾਰਾਂ ਰੁਪਏ ਮਹੀਨੇ ਉਤੇ ਹੀਰਾ ਲਾਲ ਨੇ ਕਿਸੇ ਪਿੰਡ ਵਿਚ ਸਕੂਲ ਮਾਸਟਰੀ ਦੀ ਨੌਕਰੀ ਕਰ ਲਈ। ਪਰ ਪਿੰਡ ਵਿਚ ਸ਼ਰਾਬ ਦਾ ਠੇਕਾ ਕੋਈ ਨਹੀਂ ਸੀ, ਇਸ ਕਰਕੇ ਉਹ ਉਥੋਂ ਵੀ ਭੱਜ ਆਇਆ।

ਇਸ ਤੋਂ ਬਾਦ ਉਸਨੇ ਇਕ ਅਖ਼ਬਾਰ ਕੱਢਣਾ ਸ਼ੁਰੂ ਕੀਤਾ। ਪਰ ਉਸ ਦੇ ਲਚਰ ਤੇ ਬੇਹੁਦਾ ਮਜ਼ਮੂਨਾਂ ਨੂੰ ਜਨਤਾ ਵਿਚ ਇੱਜ਼ਤ ਨਾ ਮਿਲ ਸਕੀ । ਤੇ ਏਸੇ ਊਲ ਜਲੂਲ ਲਿਖਣ ਬਦਲੇ ਗੌਰਮਿੰਟ ਵੱਲੋਂ ਉਸ ਉਤੇ ਫੁਹਸ਼ ਨਵੀਸੀ ਦਾ ਇਕ ਕੇਸ ਚੱਲ ਪਿਆ | ਪੁਲਸ ਦੀ ਖਿੱਚ ਘਸੀਟ ਤੋਂ ਡਰਦਿਆਂ ਹੀਰਾ ਲਾਲ ਨੇ ਅਖ਼ਬਾਰ ਬੰਦ ਕਰ ਦਿੱਤਾ ਤੇ ਆਪ ਕਿਤੇ ਨਠ ਭੱਜ ਗਿਆ ।

ਕੁਝ ਚਿਰ ਲੁਕੇ ਰਹਿਣ ਤੋਂ ਬਾਦ ਉਹ ਫੇਰ ਪ੍ਰਗਟ ਹੋਇਆ । ਹੋਰ ਕੋਈ ਉਪਾਉ ਨਾ ਵੇਖਕੇ ਉਸ ਨੇ