ਪੰਨਾ:ਬੰਕਿਮ ਬਾਬੂ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)


ਲੱਗਾ। ਉਹ ਹੀਰਾ ਲਾਲ ਦੇ ਚਾਲ ਚਲਣ ਤੋਂ ਭਾਵੇਂ ਬਹੁਤਾ ਵਾਕਫ਼ ਨਹੀਂ ਸੀ - ਉਸਨੂੰ ਏਨਾ ਬੁਰਾ ਨਹੀਂ ਸੀ ਸਮਝਦਾ ਤਾਂ ਵੀ ਏਡੇ ਵੱਡੇ ਘਰ ਦੇ ਜੁਆਈ ਨੂੰ ਛੱਡਕੇ ਹੀਰਾ ਲਾਲ ਨਾਲ ਮੇਰਾ ਵਿਆਹ ਕਰਨਾ ਉਸਨੂੰ ਪ੍ਰਵਾਨ ਨਹੀਂ ਸੀ। ਉਸਨੇ ਹੀਰਾ ਲਾਲ ਨੂੰ ਕਿਹਾ - ਹਣ ਤੇ ਗੱਲ ਬਾਤ ਪੱਕੀ ਹੋ ਚੁੱਕੀ ਹੈ। ਨਾਲੇ ਖ਼ਾਸ ਕਰਕੇ ਇਸ ਵਿਆਹ ਦਾ ਕਰਤਾ ਧਰਤਾ ਸਚਿੰਦਰ ਬਾਬੂ ਹੈ । ਉਸੇ ਨੇ ਏਸ ਵਿਆਹ ਦਾ ਸਾਰਾ ਭਾਰ ਲਿਆ ਹੈ। ਇਸ ਲਈ ਜੋ ਕੁਝ ਵੀ ਹੋਵੇਗਾ ਉਸੇ ਦੀ ਸਲਾਹ ਨਾਲ ਹੋਵੇਗਾ । ਉਸੇ ਨੇ ਗੁਪਾਲ ਬਾਬੂ ਨਾਲ ਰਜਨੀ ਦਾ ਵਿਆਹ ਪੱਕਾ ਕੀਤਾ ਹੈ ।"

ਹੀਰਾ ਲਾਲ - ਪਰ ਤੁਹਾਨੂੰ ਏਹਨਾਂ ਵੱਡੇ ਲੋਕਾਂ ਦੀਆਂ ਗੱਲਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ ।"

ਇਸ ਤੋਂ ਬਾਦ ਹੀਰਾ ਲਾਲ ਨੇ ਹੌਲੀ ਜੇਹੀ ਪਿਤਾ ਜੀ ਦੇ ਕੰਨਾਂ ਵਿਚ ਕੁਝ ਘੁਸਰ ਮੁਸਰ ਕੀਤੀ, ਜਿਸ ਨੂੰ ਮੈਂ ਸਮਝ ਨਾ ਸਕੀ। ਉਸ ਦੇ ਉੱਤਰ ਵਿਚ ਪਿਤਾ ਨੇ ਆਖਿਆ ਇਹ ਤੁਸੀਂ ਕੀ ਕਹਿੰਦੇ ਹੋ ਹੀਰਾ ਲਾਲ ! ਨਹੀਂ ਇਹ ਕਦੇ ਮੁਮਕਿਨ ਨਹੀਂ ਹੋ ਸਕਦਾ - ਮੇਰੀ ਕੁੜੀ ਅੰਨੀ ਹੈ।"

ਹੀਰਾ ਲਾਲ ਚਲਾ ਗਿਆ ।