ਪੰਨਾ:ਬੰਕਿਮ ਬਾਬੂ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)


ਪਰ ਮੈਂ ਉੱਤਰ ਨਾ ਦੇ ਸਕੀ । ਕੇਵਲ ਰੋਣ ਤੇ ਜ਼ੋਰ ਸੀ । ਮਾਂ ਗੁੱਸੇ ਹੋ ਗਈ-ਗਾਲਾਂ ਕੱਢਣ ਲੱਗੀ । ਤੇ ਅੰਤ ਪਿਤਾ ਨੂੰ ਦੱਸ ਦਿੱਤੋ ਸੂ । ਪਿਤਾ ਮਾਰਨ ਨੂੰ ਦੌੜਿਆ, ਪਰ ਮੈਂ ਕੁਝ ਨ ਬੋਲੀ|

ਉਸ ਦਿਨ, ਦਿਨ ਦੇ ਤੀਸਰੇ ਪਹਿਰ ਮੈਂ ਘਰ ਵਿੱਚ ਇਕੱਲੀ ਬੈਠੀ ਸਾਂ । ਪਿਤਾ ਜੀ ਦੇ ਪ੍ਰਬੰਧ ਲਈ ਕਿਸੇ ਦੇ ਘਰ ਗਿਆ ਹੋਇਆ ਸੀ । ਮਾਂ ਵੀ ਗਲੀ ਮੁਹੱਲੇ ਵਾਲੀਆ ਨਾਲ ਸਲਾਹ ਕਰਨ ਲਈ ਗਈ ਹੋਈ ਸੀ ਨਿਕੂ ਬਾਮਾਚਰਣ ਖੇਡਦਾ ਖੇਡਦਾ ਮੇਰੇ ਕੋਲ ਆ ਬੈਠਾ ਮੈਂ ਜਦੋਂ ਘਰ ਵਿਚ ਇਕੱਲੀ ਹੁੰਦੀ ਸਾਂ, ਕੁੱਤੇ ਬਿੱਲੇ

ਦੇ ਡਰੋਂ ਬੂਹਾ ਭੀੜ ਲੈਂਦੀ ਸੀ । ਇਸ ਵੇਲੇ ਵੀ ਬੂਹਾ ਮਾਰੀ ਮੈਂ ਬਾਮਾ ਚਰਣ ਨਾਲ ਗੱਲਾਂ ਕਰ ਰਹੀ ਸਾਂ ।

ਇਸੇ ਵੇਲੇ ਕਿਸੇ ਨੇ ਬੂਹਾ ਖੋਲਕੇ ਅੰਦਰ ਪ੍ਰਵੇਸ਼ ਕੀਤਾ ਉਸਦੇ ਪੈਰਾਂ ਦੀ ਆਵਾਜ਼ ਨੂੰ ਮੈਂ ਪਛਾਣ ਨਾ ਸਕੀ । ਪੁੱਛਿਆ ਕੌਣ ਉੱਤਰ ਮਿਲਿਆ - “ਤੇਰੀ ਮੌਤ|"

ਸ਼ਬਦਾਂ ਵਿਚ ਗੁੱਸਾ ਸੀ, ਪਰ ਆਵਾਜ਼ ਮਰਦ ਦੇ ਨਹੀਂ, ਤੀਵੀਂ ਦੀ ਸੀ । ਇਸ ਲਈ ਮੈਂ ਡਰੀ ਨਾ | ਮੈਂ ਹਸ ਕੇ ਕਿਹਾ - ਕਿੱਥੇ ਐ ਮੇਰੀ ਮੌਤ ਕਿੰਨੇ ਦਿਨਾਂ ਤੋਂ ਮੈਂ ਉਸ ਨੂੰ ਉਡੀਕ ਰਹੀ ਸਾਂ |"

ਪਰ ਤੀਵੀਂ ਦਾ ਗੁੱਸਾ ਠੰਡਾ ਨਹੀਂ ਸੀ ਹੋਇਆ। ਉਸ ਨੇ ਕਿਹਾ - ਲਗ ਜਾਏਗਾ ਪਤਾ ਤੈਨੂੰ, ਜੇਹੜਾ ਬਹਤਾ ਚਾ ਕੁਦਿਆ ਹੋਇਆ ਏ ਤੈਨੂੰ ਵਿਆਹ ਦਾ । ਸਿਰ ਮੂੰਨੀਏ