ਪੰਨਾ:ਬੰਕਿਮ ਬਾਬੂ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)


ਚੁੱਕੀ ਹਾਂ ।"

ਚੰਪਾ - ਬਾਬੂ ਰਾਮ ਸਦ ਦੇ ਘਰ ਜਾ ਕੇ ਛੋਟੀ ਮਾਂ ਨੂੰ ਕਹਿ ਦੇਂਦੀਓ।"

ਮੈਂ - "ਇਹ ਵੀ ਕਰ ਚੁੱਕੀ ਹਾਂ - ਕੋਈ ਫ਼ਾਇਦ ਨਹੀਂ ਹੋਇਆ।"

ਤਾਂ ਉਸ ਨੇ ਕੁਝ ਸੋਚ ਕੇ ਕਿਹਾ - “ਤਾਂ ਇਕ ਕੰਮ ਕਰੇਗੀ ?"

ਮੈਂ - "ਦੱਸ ।”

ਚੰਪਾ - "ਦੋਂਹ ਦਿਨਾਂ ਲਈ ਕਿਤੇ ਲਾਂਹਬੇ ਲੁਕ ਸਕੇਂਗੀ ?"

ਮੈਂ - "ਪਰ ਮੇਰੇ ਲਈ ਥਾਂ ਕਿਥੇ ਹੈ ?"

ਚੰਪਾ ਨੇ ਫਿਰ ਕੁਝ ਸੋਚ ਕੇ ਕਿਹਾ - "ਮੇਰੇ ਪੇਕੇ ਜਾ ਸਕੇਗੀ ?"

ਮੈਂ ਦਿਲ ਵਿਚ ਸੋਚਿਆ, ਕੀ ਹਰਜ ਹੈ । ਇਸ ਤੋਂ ਬਿਨਾ ਹੋਰ ਚਾਰਾ ਵੀ ਤਾਂ ਕੋਈ ਨਹੀਂ। ਮੈਂ ਉੱਤਰ ਦਿੱਤਾ - "ਮੈਨੂੰ ਰਸਤਾ ਕੌਣ ਦੱਸੇਗਾ ?' ਤੇ ਖਬਰੇ ਤੇਰੇ ਪੇਕੇ ਮੈਨੂੰ ਰਹਿਣ ਵੀ ਦੇਣ ਨਾ।"

ਉਸ ਨੇ ਉੱਤਰ ਦਿੱਤਾ - "ਇਸ ਗੱਲ ਦਾ ਤੂੰ ਫਿਕਰ ਨਾ ਕਰ। ਮੈਂ ਸਾਰਾ ਇੰਤਜ਼ਾਮ ਕਰ ਦਿਆਂਗੀ । ਤੇਰੇ ਨਾਲ ਮੈਂ ਕਿਸੇ ਨੂੰ ਤੋਰ ਦਿਆਂਗੀ, ਤੇ ਨਾਲੇ ਪੇਕਿਆਂ ਨੂੰ ਵੀ ਅਖਵਾ ਘੱਲਾਂਗੀ। ਤੂੰ ਮੈਨੂੰ ਇਹ ਦੱਸ ਕਿ ਤੂੰ ਜਾਣ ਨੂੰ ਤਿਆਰ ਏ ?"