ਪੰਨਾ:ਬੰਕਿਮ ਬਾਬੂ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)


ਡੁਬਦੇ ਨੂੰ ਤੀਲੇ ਦੇ ਸਹਾਰੇ ਵਾਲੀ ਗੱਲ ਸੀ । ਮੈਂ ਰਾਜ਼ੀ ਹੋ ਗਈ।

ਉਸੇ ਰਾਤ ਦਾ ਜ਼ਿਕਰ ਹੈ ਕਿ ਅੱਧੀ ਰਾਤੀਂ ਸਾਡੀ ਛੱਪਰੀ ਦੇ ਕਾਨੇ ਖੜਕੇ । ਮੈਂ ਜਾਗਦੀ ਸਾਂ । ਆਪਣੀ ਡੰਗੋਰੀ ਸੰਭਾਲ ਕੇ ਮੈਂ ਬਾਹਰ ਨਿਕਲੀ । ਬਾਹਰ ਚੰਪਾ ਖੜੀ ਸੀ, ਉਸ ਦੇ ਸੁਆਸਾਂ ਤੋਂ ਹੀ ਮੈਂ ਪਛਾਣ ਗਈ । ਉਸ ਨੇ ਮੇਰੀ ਡੰਗੋਰੀ ਦਾ ਦੂਸਰਾ ਸਿਰਾ ਫੜ ਲਿਆ, ਤੇ ਬਿਨਾਂ ਕੁਝ ਬੋਲਿਆਂ ਮੈਂ ਉਸ ਦੇ ਨਾਲ ਤੁਰ ਪਈ । ਇਕ ਵਾਰੀ ਵੀ ਨਾ ਸੋਚਿਆ ਕਿ ਮੈਂ ਇਹ ਕੀ ਕਰਨ ਲੱਗੀ ਹਾਂ । ਮਾਂ ਲਈ ਚਿਤ ਵਿਆਕੁਲ ਹੋਇਆ, ਪਰ ਉਸ ਵੇਲੇ ਮੈਂ ਖ਼ਿਆਲ ਕਿਤਾ, ਦੋ ਦਿਨ ਦੀ ਹੀ ਤਾਂ ਸਾਰੀ ਗੱਲ ਹੈ।

ਮੈਂ ਚੰਪਾ ਦੇ ਘਰ ਪਹੁੰਚੀ। ਇਹੋ ਮੇਰਾ ਸਹੁਰਾ ਘਰ ਬਣਨ ਵਾਲਾ ਸੀ। ਪਹੁੰਚਦਿਆਂ ਹੀ ਚੰਪਾ ਨੇ ਮੇਰੇ ਨਾਲ ਆਦਮੀ ਦੇ ਕੇ ਮੈਨੂੰ ਵਿਦਾ ਕਰ ਦਿੱਤਾ । ਕਿਤੇ ਉਸ ਦੇ ਪਤੀ ਨੂੰ ਭਰਮ ਨਾ ਪੈ ਜਾਵੇ, ਏਸੇ ਲਈ ਉਸ ਨੇ ਝੱਟ ਪੱਟ ਮੈਨੂੰ ਉਥੋਂ ਕੱਢਣ ਦੀ ਕੀਤੀ । ਜਿਸ ਆਦਮੀ ਨੂੰ ਉਸ ਨੇ ਮੇਰੇ ਨਾਲ ਕੀਤਾ, ਉਸ ਨਾਲ ਤੁਰਨ ਵਿਚ ਮੈਨੂੰ ਬੜੀ ਦੁਚਿੱਤੀ ਹੋ ਰਹੀ ਸੀ, ਪਰ ਚੰਪਾ ਨੇ ਇਤਨੀ ਕਾਹਲੀ ਮਚਾਈ | ਉਸ ਬਾਰੇ ਉਹਨੂੰ ਕੁਝ ਵੀ ਆਖ ਨਾ ਸਕੀ । ਇਹ ਹੀਰਾ ਲਾਲ ਸੀ ।

ਉਸ ਵੇਲੇ ਤਕ ਮੈਂ ਹੀਰਾ ਲਾਲ ਦੀ ਕਿਸੇ ਬਦ-ਚਲਨੀ ਤੋਂ ਵਾਕਫ਼ ਨਹੀਂ ਸਾਂ । ਇਸ ਲਈ ਮੇਰੀ ਦੋ