ਪੰਨਾ:ਬੰਕਿਮ ਬਾਬੂ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)


ਦਲੀਲੀ ਦਾ ਕਾਰਨ ਇਹ ਗੱਲ ਨਹੀਂ ਸੀ। ਮੈਨੂੰ ਡਰ ਇਸ ਗੱਲ ਦਾ ਸੀ ਕਿ ਉਹ ਇੱਕ ਜਵਾਨ ਆਦਮੀ ਹੈ ,ਤੇ ਮੈਂ ਇਕ ਅੰਨੀ ਤੇ ਇਕੱਲੀ ਮੁਟਿਆਰ - ਫਿਰ ਸਮਾਂ ਅੱਧੀ ਰਾਤ ਦਾ । ਪਰ ਉਸ ਵੇਲੇ ਮੇਰੀ ਗੱਲ ਸੁਣਨ ਵਾਲਾ ਉਥੇ ਕੌਣ ਸੀ । ਤੇ ਬਿਨਾਂ ਕਿਸੇ ਦੀ ਮਦਦ ਤੋਂ ਹੁਣ ਘਰ ਵੀ ਤਾਂ ਨਹੀਂ ਸਾਂ ਮੁੜ ਸਕਦੀ । ਨਾਲੇ ਜੇ ਘਰ ਮੁੜ ਵੀ ਜਾਂਦੀ ਤਾਂ ਫੇਰ ਉਹੀ ਵਿਆਹ ਦਾ ਪਿੱਟਣਾ । ਲਾਚਾਰ ਹੀਰਾ ਲਾਲ ਨਾਲ ਤੁਰ ਪਈ ।

ਚੰਪਾ ਨੇ ਮੈਨੂੰ ਇਤਨੀ ਛੇਤੀ ਘਰੋਂ ਕੱਢ ਦਿੱਤਾ ਕਿ ਮੈਂ ਆਪਣੀ ਡੰਗੋਰੀ ਵੀ ਨਾ ਲੈ ਸਕੀ ।

ਹੀਰਾ ਲਾਲ ਦੇ ਨਾਲ ਮੈਂ ਗਲੀਆਂ ਦੇ ਮੋੜ ਮੁੜਦੀ ਹੋਈ ਚੌੜੀ ਸੜਕ ਤੇ ਪਹੁੰਚੀ। ਉਸ ਦੇ ਪੈਰਾਂ ਦੇ ਖੜਾਕ ਮਗਰ ਤੁਰੀ ਜਾ ਰਹੀ ਸਾਂ । ਕਿਤੋਂ ਵੀ ਕੋਈ ਅਵਾਜ਼ ਨਹੀਂ ਸੀ ਆਉਂਦੀ। ਕਿਸੇ ਕਿਸੇ ਵੇਲੇ ਇਕ ਅਧ ਗੱਡੇ ਦੇ ਤੁਰਨ ਦੀ ਅਵਾਜ਼ ਸੁਣਾਈ ਦੇਂਦੀ ਸੀ । ਕਿਤੇ ਕਿਤੇ ਚਬਾਰਿਆਂ ਵਿਚ ਸ਼ਰਾਬ ਨਾਲ ਭਿਸ਼ਟੇ ਹੋਏ ਗਲਿਆਂ ਚੋਂ ਸਾਰੰਗੀ ਨਾਲ ਗਾਣਿਆਂ ਦੀ ਅਵਾਜ਼ ਸੁਣਾਈ ਦੇਂਦੀ ਸੀ ।

ਅਚਾਨਕ ਮੈਂ ਆਪਣੇ ਸਾਥੀ ਤੇ ਪ੍ਰਸ਼ਨ ਕੀਤਾ - "ਹੀਰਾ ਲਾਲ ਬਾਬੂ ! ਤੁਹਾਡੀਆਂ ਬਾਹਾਂ ਵਿਚ ਕਿੰਨੀ ਕੇ ਤਾਕਤ ਹੈ ?"

ਹੀਰਾ ਲਾਲ ਨੇ ਕੁਝ ਅਸਚਰਜ ਹੋ ਕੇ ਕਿਹਾ - “ਕਿਉਂ ?"