ਪੰਨਾ:ਬੰਕਿਮ ਬਾਬੂ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)


ਮੈਂ - "ਨਹੀਂ, ਐਵੇਂ ਈ ਪੁਛਿਆ ਏ ।"

ਹੀਰਾ - "ਮੇਰੇ ਵਿਚ ਤਾਕਤ ਕਾਫ਼ੀ ਹੈ।"

ਮੈਂ -"ਤੇਰੇ ਹੱਥ ਵਿਚ ਕਾਹਦੀ ਲਾਠੀ ਏ ?"

ਹੀਰਾ - ਤਾੜ ਦੀ - ਲੋਹੇ ਦੇ ਸੁੰਮਾਂ ਵਾਲੀ ।

ਮੈਂ - "ਤੋੜ ਸਕਨਾ ਏ ?"

ਹੀਰਾ - "ਨਹੀਂ ।"

ਮੈਂ - "ਹੱਛਾ, ਜ਼ਰਾ ਵਿਖਾ ਖਾਂ ਮੈਨੂੰ ।"

ਹੀਰਾ ਲਾਲ ਨੇ ਆਪਣੀ ਸੋਟੀ ਮੈਨੂੰ ਫੜਾ ਦਿੱਤੀ । ਉਸ ਦਾ ਇਕ ਸਿਰਾ ਦੁਹਾਂ ਹੱਥਾਂ ਵਿਚ ਕਸਕੇ ਫੜਿਆ ਤੇ ਦੂਜਾ ਜ਼ਮੀਨ ਤੇ ਟਿਕਾ ਕੇ ਵਿਚਕਾਰ ਇਕ ਜ਼ੋਰ ਦੀ ਲੱਤ ਮਾਰੀ | ਸੋਟੀ ਦੋ ਟਕੜੇ ਹੋ ਗਈ । ਉਸਦਾ ਇਕ ਟੁਕੜਾ ਆਪਣੇ ਕੋਲ ਰੱਖ ਲਿਆ ਤੇ ਦੂਜਾ ਉਹਨੂੰ ਫੜਾ ਦਿੱਤਾ।

ਆਪਣੀ ਲਾਠੀ ਟੁੱਟਣ ਨਾਲ ਹੀਰਾ ਲਾਲ ਨੂੰ ਗੁੱਸਾ " ਆਗਿਆ । ਮੈਂ ਕਿਹਾ- ਹੁਣ ਮੈਂ ਬੇਫ਼ਿਕਰ ਹਾਂ, ਹੀਰਾ ਲਾਲ!ਸੋਟੀ ਦੀ ਚਿੰਤਾ ਨ ਕਰ । ਤੂੰ ਮੇਰੀ ਤਾਕਤ ਵੇਖ ਲਈ ਏ ਨਾ ? ਹੁਣ ਜੇ ਤੂੰ ਵੀ ਚਾਹੇਂ ਤਾਂ ਮੇਰੇ ਉਤੇ ਹੱਥ ਨਹੀਂ ਉਠਾ ਸਕਦਾ |"

ਹੀਰਾ ਲਾਲ ਚੁੱਪ ਹੋ ਗਿਆ ।