ਪੰਨਾ:ਬੰਕਿਮ ਬਾਬੂ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)



ਹੈ। ਦੱਸ, ਮਨਜ਼ੂਰ ਈ ਮੇਰਾ ਕਹਿਣਾ ? ਅਜੇ ਵੀ ਵੇਲਾ ਈ ।"

ਉਸ ਵੇਲੇ ਕਿਸ਼ਤੀ ਕੁਝ ਹੀ ਦੂਰ ਗਈ ਸੀ । ਸੁਣਨ ਸ਼ਕਤੀ ਹੀ ਮੇਰੇ ਜੀਵਨ ਦਾ ਆਸਰਾ ਮਾਤਰ ਹੈ, ਕੰਨ ਹੀ ਮੈਨੂੰ ਅੱਖਾਂ ਦਾ ਕੰਮ ਦੇਂਦੇ ਹਨ । ਕਿਸੇ ਦੇ ਬੋਲਦਿਆਂ ਹੀ ਮੈਂ ਸਮਝ ਜਾਂਦੀ ਹਾਂ ਕਿ ਇਹ ਕਿਹੜੇ ਪਾਸੇ, ਕਿੰਨੀ ਦੂਰ ਤੇ ਕਿੱਥੇ ਹੈ , । ਹੀਰਾ ਲਾਲ ਨੇ ਕਿਹੜੇ ਪਾਸਿਓਂ - ਕਿੰਨੀ ਦੂਰੋਂ ਇਹ ਗੱਲ ਕਹੀ ਸੀ, ਇਸ ਦਾ ਅਨੁਭਵ ਕਰ ਕੇ ਮੈਂ ਉਸੇ ਪਾਸੇ ਤੁਰ ਪਈ । ਮੇਰੀ ਸਲਾਹ ਸੀ ਪਾਣੀ ਨੂੰ ਚੀਰਦੀ ਹੋਈ, ਮੈਂ ਕਿਸ਼ਤੀ ਨੂੰ ਜਾ ਫੜਾਂ | ਪਾਣੀ ਪਹਿਲਾਂ ਗੋਡੇ ਗੋਡੇ, ਫੇਰ ਲੱਕ ਲੱਕ ਤੇ ਅਖੀਰ ਗਲ ਗਲ ਤੀਕ ਪਹੁੰਚ ਗਿਆ, ਪਰ ਕਿਸ਼ਤੀ ਤਕ ਨਾ ਪਹੁੰਚ ਸਕੀ। ਸ਼ਾਇਦ ਉਹ ਹੋਰ ਡੂੰਘੇ ਪਾਣੀ ਵਿਚ ਜਾ ਪਹੁੰਚੀ ਸੀ। ਸੋਚਿਆ - ਕਿਸ਼ਤੀ ਨੂੰ ਫੜਦੀ ਫੜਦੀ ਜਾਨ ਹੀ ਗੁਆ ਬੈਠਾਂਗੀ ।

ਉਹ ਸੋਟੀ ਦਾ ਅੱਧਾ ਟੁਕੜਾ ਅਜੇ ਤੱਕ ਮੇਰੇ ਕੋਲ ਸੀ । ਮੈਂ ਠੀਕ ਤਰਾਂ ਆਵਾਜ਼ ਦਾ ਅਨੁਭਵ ਕਰ ਕੇ ਸਮਝ ਲਿਆ ਕਿ ਹੀਰਾ ਲਾਲ ਦੀ ਕਿਸ਼ਤੀ ਕਿਧਰ ਤੇ ਕਿੰਨੀ ਦੂਰ ਹੈ। ਮੈਂ ਅਵਾਜ਼ ਦੀ ਸੇਧ ਤੇ ਤਾਣ ਕੇ ਸਾਰੇ ਜ਼ੋਰ ਨਾਲ ਉਸ ਲਾਠੀ ਨੂੰ ਹੀਰਾ ਲਾਲ ਦੀ ਵਲ ਵਗਾਹ ਮਾਰਿਆ। ਸੰਜੋਗ ਵਸ ਮੇਰਾ ਨਿਸ਼ਾਨਾ ਠੀਕ ਹੀ ਬੈਠਾ । ਸ਼ੈਦ ਲਾਠੀ ਹੀਰਾ ਲਾਲ ਨੂੰ ਜਾ ਵੱਜੀ । ਇਕ