ਪੰਨਾ:ਬੰਕਿਮ ਬਾਬੂ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)


ਘਾਹ ਸੁਕਦਾ ਹੈ, ਪੱਤਰ ਝੜਦੇ ਹਨ, ਕੀ ਓਸੇ ਨਿਯਮ ਨਾਲ ਇਹ ਸੁਖ ਦੁਖ ਮਈ ਮਨੁਖ ਜੀਵਨ ਪ੍ਰਗਟਦਾ ਤੇ ਲੀਨ ਹੁੰਦ ਹੈ ? ਜਿਸ ਨਿਯਮ ਦੇ ਅਧੀਨ ਹੋ ਕੇ ਨਦੀ ਵਿਚ ਰਹਿਣ ਵਾਲੀ ਮਗਰ ਮੱਛ ਸ਼ਿਕਾਰ ਦੀ ਢੂੰਡ ਵਿਚ ਫਿਰ ਰਿਹਾ ਹੈ, ਜਿਸ ਨਿਯਮ ਦੇ ਅਧੀਨ ਵਡੇ ਜੀਵ ਛੋਟਿਆਂ ਨੂੰ ਖਾਣ ਲਈ ਲਭਦੇ ਫਿਰਦੇ ਹਨ, ਕੀ ਓਸੇ ਨਿਯਮ ਦੇ ਅਧੀਨ ਮੈਂ ਸਚਿੰਦਰ ਬਾਬੂ ਲਈ ਪ੍ਰਾਣਾ ਦੀ ਬਲੀ ਦੇ ਰਹੀ ਹਾਂ ? ਧਿਰਕਾਰ ਹੈ ਪ੍ਰਾਣ ਤਿਆਗ ਨੂੰ, ਤ੍ਰਿਕਾਰ ਹੈ ਪ੍ਰਾਣਾਂ , ਧਿਕਾਰ ਹੈ ਮਨੁਖ ਜੀਵਨ ਨੂੰ । ਇਸਨੂੰ ਮੈਂ ਇਸ ਗੰਗਾ ਦੀ ਭੇਟਾ ਕਿਉਂ ਨਹੀਂ ਕਰ ਦੇਂਦੀ ?

ਜੀਵਨ ਅਸਾਰ ਹੈ । ਸੁਖ ਨਾ ਮਿਲਣ ਦੇ ਕਾਰਨ ਵੀ ਅਸਾਰ ਹਨ, ਇਹ ਗੱਲ ਨਹੀਂ। ਗੁਲਾਬ ਦੀ ਟਹਿਣੀ ਨਾਲ ਗੁਲਾਬ ਦੇ ਹੀ ਫੁੱਲ ਖਿੜਨਗੇ। ਇਸ ਕਰਕੇ ਉਸ ਨੂੰ ਅਸਾਰ ਨਹੀਂ ਕਿਹਾ ਜਾ ਸਕਦਾ । ਦੁਖ ਮਈ ਜੀਵਨ ਵਿਚ ਦੁਖ ਹੈ। ਇਹ ਸਮਝਕੇ ਮੈਂ ਇਸ ਨੂੰ ਅਸਾਰ ਨਹੀਂ ਕਹਾਂਗੀ ਸਗੋਂ ਅਸਾਰ ਇਸ ਲਈ ਕਹਿੰਦੀ ਹਾਂ ਕਿ ਦੁਖ ਹੀ ਦੁਖ ਦੀ ਸਿੱਟਾ ਹੈ। ਆਪਣੇ ਦੁਖ ਨੂੰ ਮੈਂ ਇੱਕਲੀ ਹੀ ਭੋਗ ਰਹੀ। ਹਾਂ । ਨਾ ਕੋਈ ਜਾਣ ਸਕਿਆ, ਨਾ ਕੋਈ ਸਮਝ ਸਕਿਆ । ਦੁਖ ਪ੍ਰਗਟ ਕਰਨ ਦੀ ਬੋਲੀ ਨਾ ਜਾਣਨ ਕਰਕੇ ਮੈਂ ਦੁਖ ਨੂੰ ਪ੍ਰਗਟ ਨਹੀਂ ਕਰ ਸਕੀ ਕੋਈ ਸੁਣਨ ਵਾਲਾ ਨਹੀ, ਇਸ ਲਈ ਸੁਣਾ ਵੀ ਨਹੀਂ ਸਕੀ। ਇਕ ਬੀਜ ਤੋਂ ਅਨੇਕਾਂ ਬੀਜੇ ਹੋ ਸਕਣਗੇ, ਪਰ ਮੇਰੇ ਦੁਖ ਨਾਲ ਕਿੰਨਿਆਂ ਕੁ ਆਦਮੀਆ