ਪੰਨਾ:ਬੰਕਿਮ ਬਾਬੂ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)


ਦਿੱਤਾ ਸੀ। ਪਿਤਾ ਚੰਗਾ ਧਨੀ ਮਾਨੀ ਆਦਮੀ ਸੀ, ਮੇਰੀ ਪੜਾਈ ਉਤੇ ਉਸਨੇ ਕਾਫ਼ੀ ਪੈਸਾ ਖਰਚ ਕੀਤਾ ਸੀ ।ਮੈਂ ਕੁਝ ਪੜ੍ਹਨਾ ਲਿਖਣਾ ਸਿਖਿਆ ਸੀ, ਪਰ ਏਥੇ ਉਸ ਦਾ ਵੇਰਵਾ ਦੱਸਣ ਦੀ ਲੋੜ ਨਹੀਂ ॥

ਮੇਰੀ ਉਮਰ ਜਦ ਵਿਆਹ ਦੇ ਲੈਕ ਹੋਈ, ਤਾਂ ਘਰ ਵਿਚ ਮੇਰੇ ਵਿਆਹ ਦਾ ਚਰਚਾ ਛਿੜਿਆ, ਪਰ ਕੋਈ ਸਾਕ ਮੇਰੇ ਪਿਤਾ ਨੂੰ ਪਸੰਦ ਨਹੀਂ ਸੀ ਆਉਂਦਾ। ਉਹ ਚਾਹੁੰਦਾ ਸੀ ਲੜਕੀ ਗੁਣ ਤੇ ਸੁੰਦਰਤਾ, ਦਹਾਂ ਵਿਚ ਅਦੁਤੀ ਹੋਵੇ, ਇਸ ਤੋਂ ਛੁਟ ਕੁੜਮ ਵੀ ਮਾਲਦਾਰ ਤੇ ਉਚੀ ਕੁਲ ਦੇ ਹੋਣ, ਪਰ ਅਜੇਹਾ ਕੋਈ ਢੋ ਨਾ ਢਕਿਆ । ਅਸਲ ਗੱਲ ਇਹ ਸੀ ਮੇਰੀ ਕੁਲ ਦਾ ਕਲੰਕ ਸੂਣਕੇ ਕੋਈ ਵੀ ਚੰਗੇਰਾ ਘਰ ਸਾਰੇ ਟਬਰ ਨਾਲ ਰਿਸ਼ਤਾ ਜੋੜਨ ਨੂੰ ਤਿਆਰ ਨਹੀਂ ਸੀ। ਇਸੇ ਢੂੰਡ ਭਾਲ ਵਿਚ ਮੇਰੇ ਪਿਤਾ ਦੇ ਦਿਨ ਪੂਰੇ ਹੋ ਗਏ ਤੇ ਉਸ ਨੂੰ ਪ੍ਰਲੋਕ ਤੋਂ ਸੱਦਾ ਆ ਗਿਆ|

ਪਿਤਾ ਦੇ ਚਲਾਣਾ ਕਰ ਜਾਣ ਤੋਂ ਬਾਦ ਭੁਆ ਨੇ ਇਕ ਥਾਂਓ ਮੇਰੇ ਲਈ ਸਾਕ ਲਿਆਂਦਾ । ਗੰਗਾ , ਪਾਰ ਕਾਲਕਾ ਪੁਰ ਨਾਉਂ ਦਾ ਇਕ ਪਿੰਡ ਸੀ । ਇਹੋ ਮੇਰੀ" ਭੂਆ ਦਾ ਪਿੰਡ ਸੀ । ਇੰਦਰ ਮਤੀ ਨਾਮ ਦੀ ਇਕ ਚੰਗੇ ਘਰ ਦੀ ਲੜਕੀ ਨਾਲ ਉਸ ਨੇ ਮੇਰਾ ਸਾਕ ਕਰਵਾ ਦਿੱਤਾ ।

ਵਿਆਹ ਤੋਂ ਪਹਿਲਾਂ ਭੂਆ ਦੇ ਘਰ ਜਾਣ ਦੇ ਪਜ ਮੈਂ ਕਈ ਵੇਰਾਂ ਇੰਦਰ ਮਤੀ ਨੂੰ ਵੇਖਿਆ ਸੀ। ਇਹ ਨਿੱਕੇ ਹੁੰਦੀਆਂ ਤੋਂ ਹੀ ਮੇਰੀ ਜਾਣੂ ਸੀ। ਏਹਨਾਂ ਦਾ ਘਰ ਮੇਰੀ ਭੂਆ