ਪੰਨਾ:ਬੰਕਿਮ ਬਾਬੂ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)



ਟਿਕਾਣਾ ਬਣਾ ਕੇ ਬੈਠ ਸਕਦਾ ਸਾਂ । ਤੇ ਜੇ ਚਾਹੁੰਦਾ ਤਾਂ ਕਿ ਚੰਗੇ ਘਰ ਵਿਆਹ ਵੀ ਕਰਾ ਸਕਦਾ ਸਾਂ । ਮੇਰੇ ਕੋਲ ਸਭ ਕੁਝ ਸੀ - ਦੌਲਤ, ਜੁਆਨੀ, ਵਿਦਿਆ, ਤਾਕਤ ਆਦਿ ਪਰ ਹੁਣ ਇਹੋ ਸੋਚਦਾ ਹਾਂ ਕਿ ਮੈਂ ਇਸ ਤਰਾਂ ਕਿਉਂ ਕੀਤਾ ? ਸੁਖ ਦੁਖ ਤਾਂ ਕਰਮਾਂ ਅਨੁਸਾਰ ਹੈ, ਪਰ ਮਨ ਤਾਂ ਮੇਰਾ ਆਪਣਾ ਸੀ। ਲਹਿਰਾਂ ਵਿਚ ਆਈ ਬੇੜੀ ਨੂੰ ਕੰਢੇ ਲਾਣ ਦੀ ਕੋਸ਼ਸ਼ ਕਰਨ ਦੇ ਥਾਂ ਮੈਂ ਕਿਉਂ ਅਥਾਹ ਸਾਗਰ ਵਿਚ ਛਾਲ ਚੁਕ ਮਾਰੀ ? ਤੇ ਦੁਖ ਸੁਖ ਕਾਹਦਾ - ਇਹ ਤਾਂ ਮਨ ਦੀ ਹਾਲਤ ਹੈ ।