ਪੰਨਾ:ਬੰਕਿਮ ਬਾਬੂ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

੨.

ਸਮੇਂ ਦੀ ਸੁਖਾਵੀਂ ਮਲ੍ਹਮ ਨਾਲ ਮੇਰੇ ਦਿਲ ਦਾ ਫਟ ਹੌਲੀ ਹੌਲੀ ਮੌਲਣ ਲੱਗਾ ।

ਕਾਂਸ਼ੀ ਵਿਚ ਗੋਵਿੰਦ ਕਾਂਤ ਨਾਮ ਦੇ ਇਕ ਬੜੇ ਨੇਕ-ਦਿਲ ਬਜ਼ਰਗ ਨਾਲ ਮੇਰੀ ਜਾਣ ਪਛਾਣ ਹੋ ਗਈ । ਇਹ ਬਹੁਤ ਚਿਰ ਤੋਂ ਕਾਂਸ਼ੀ ਵਾਸ ਕਰ ਰਿਹਾ ਸੀ।

ਇਕ ਦਿਨ ਗੱਲਾਂ ਕੱਥਾਂ ਹੁੰਦਿਆਂ ਪੁਲਸ ਦੇ ਅਤਿਆਚਾਰ ਦਾ ਜ਼ਿਕਰ ਛਿੜ ਪਿਆ। ਉਥੇ ਬੈਠਿਆਂ ਵਿਚੋਂ ਕਈਆਂ ਨੇ ਪੁਲਸ ਦੀਆਂ ਵਧੀਕੀਆਂ ਦੇ ਕਾਰਨਾਮੇ ਸੁਣਾਏ । ਗੋਵਿੰਦ ਬਾਬੂ ਨੇ ਵੀ ਇਕ ਵਾਰਤਾ ਸੁਣਾਈ। ਜਿਸਦਾ ਸਾਰ ਅੰਸ਼ ਇਹ ਸੀ:-

"ਹਰ ਕਿਸ਼ਨ ਨਾਮ ਦਾ ਇਕ ਕੰਗਾਲ ਕਾਇਸਥ