ਪੰਨਾ:ਬੰਕਿਮ ਬਾਬੂ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)


ਹਨ। ਥਾਣੇਦਾਰ ਨੇ ਮੈਨੂੰ ਸਦ ਘੱਲਿਆ। ਮੈਂ ਥਾਣੇ ਹਾਜ਼ਰ ਹੋਇਆ । ਮੈਨੂੰ ਰਜਵੀਆਂ ਗਾਲਾਂ ਪਈਆਂ ਤੇ ਮਾਰ ਕੁਟਾਈ ਤੋਂ ਡਰਦਿਆਂ ਮੈਂ ਸਾਰਾ ਗਹਿਣਾ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਛੁਟ ਪੰਜਾਹ ਰੁਪਏ ਹੋਰ ਵੀ ਨਜ਼ਰ ਕੀਤੇ ਤਾਂ ਜਾਕੇ ਕਿਤੇ ਮੇਰੀ ਜਾਨ ਛੁਟੀ। ਤੇ ਗਹਿਣੇ ਠਾਣੇਦਾਰ ਨੇ ਆਪ ਹੀ ਹਜ਼ਮ ਕਰ ਲਏ । ਉਪਰਲੇ ਹਾਕਮ ਪਾਸ ਉਸਨੇ ਲਿਖਕੇ ਭੇਜ ਦਿੱਤਾ ਕਿ ਹਰੇ ਕ੍ਰਿਸ਼ਨ ਦੇ ਘਰੋਂ ਛੁਟ ਇਕ ਥਾਲੀ, ਇਕ ਗੜਵੀ ਤੇ ਕੁਝ ਪਾਟੇ ਪੁਰਾਣੇ ਕਪੜਿਆਂ ਤੋਂ ਹੋਰ ਕੁਝ ਨੌਹੀਂ ਨਿਕਲਿਆ |"

ਹਰੇ ਕ੍ਰਿਸ਼ਨ ਦਾ ਨਾਂ ਮੈਂ ਵੀ ਸੁਣਿਆਂ ਹੋਇਆ ਸੀ । ਮੈਂ ਗੋਬਿੰਦ ਕਾਂਤ ਤੋਂ ਪੁਛਿਆ - "ਕੀ ਹਰੇ ਕ੍ਰਿਸ਼ਨ ਦਾ ਇਕ ਭਰਾ ਵੀ ਸੀ - ਜਿਸ ਦਾ ਨਾਮ ਮਨੋਹਰ ਦਾਸ ਸੀ ?"

ਗੋਬਿੰਦ ਕਾਂਤ-"ਹਾਂ ਹਾਂ । ਤੁਹਾਨੂੰ ਕਿਵੇਂ ਪਤਾ ਲੱਗਾ?"

ਮੈਂ ਕੁਝ ਬਹੁਤਾ ਨਾ ਦਸਿਆ ਤੇ ਉਸ ਤੋਂ ਪੁਛਿਆ - "ਉਸ ਦੇ ਸਾਂਢੂ ਦਾ ਕੀ ਨਾਮ ਹੈ ?"

ਗੋਬਿੰਦ - "ਰਾਮ ਚੰਦਰ । ਉਹ ਕਲਕੱਤੇ ਰਹਿੰਦਾ ਹੈ, ਪਰ ਪਤਾ ਨਹੀਂ ਕੀ ਕੰਮ ਧੰਦਾ ਕਰਦਾ ਤੇ ਕੇਹੜੇ ਟਿਕਾਣੇ ਰਹਿੰਦਾ ਹੈ ।"

ਮੈਂ ਪੁੱਛਿਆ- "ਤੁਸੀਂ ਉਸ ਲੜਕੀ ਦਾ ਨਾਂ ਜਾਣਦੇ ਹੋ ?"

ਉਹ ਬੋਲਿਆ ਉਸਦਾ ਨਾਂ ਰਜਨੀ ਸੀ । ਉਸ ਤੋ ਥੋੜੇ ਦਿਨਾਂ ਬਾਦ ਹੀ ਮੈਂ ਉਥੋਂ ਕਾਂਸ਼ੀ ਚਲਾ ਆਇਆ ?"