ਪੰਨਾ:ਬੰਕਿਮ ਬਾਬੂ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)




੩.

ਪਹਿਲਾਂ ਮੈਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੈਂ ਕੀ ਢੂੰਡਦਾ ਹਾਂ । ਮੇਰਾ ਦਿਲ ਦੁੱਖਾਂ ਭਰਿਆ ਹੈ, ਇਹ ਸੰਸਾਰ ਮੇਰੇ ਲਈ ਹਨੇਰਾ ਹੈ । ਜੇ ਅਜ ਮੇਰੀ ਮੌਤ ਆ ਜਾਵੇ ਤਾਂ ਮੈਂ ਭਲਕ ਤੀਕ ਜਿਉਣਾ ਨਹੀਂ ਚਾਹੁੰਦਾ। ਮੈਂ ਆਪਣਾ ਦੁੱਖ ਹੀ ਦੂਰ ਨਹੀਂ ਕਰ ਸਕਦਾ ਤਾਂ ਮੇਰੇ ਵਿਚ ਮਨੁੱਖ ਪਣਾ ਹੀ ਕੀ ਰਿਹਾ | ਪਰ ਰੋਗ ਦਾ ਦਾਰੂ ਕਰਨ ਤੋਂ ਪਹਿਲਾਂ ਉਸ ਦੀ ਪੜਚੋਲ ਕਰਨੀ ਚਾਹੀਦੀ ਹੈ। ਦੁੱਖ ਨਿਵਾਰਨ ਕਰਨ ਤੋਂ ਪਹਿਲਾਂ ਇਹ ਪਤਾ ਲਗਣ ਚਾਹੀਦਾ ਹੈ ਕਿ ਮੈਨੂੰ ਕਾਹਦਾ ਦੁੱਖ ਹੈ।

ਦੁੱਖ ਕੀ ਹੈ ? ਥੁੜ | ਬਸ ਇਹੋ ਸਾਰੇ ਦੁੱਖਾਂ ਦਾ