ਪੰਨਾ:ਬੰਕਿਮ ਬਾਬੂ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)


ਮੂਲ ਕਾਰਨ ਹੈ।

ਤੇ ਮੈਨੂੰ ਕਾਹਦੀ ਥੁੜ ਹੈ - ਮੈਂ ਕੀ ਚਾਹੁੰਦਾ ਹਾਂ ? ਆਦਮੀ ਚਾਹੁੰਦਾ ਹੈ ਪੈਸਾ, ਪਰ ਉਹ ਮੇਰੇ ਕੋਲ ਬਥੇਰਾ ਹੈ। ਸੋਭਾ, ਦੁਨੀਆਂ ਵਿਚ ਅਜਿਹਾ ਕੋਈ ਨਹੀਂ ਜਿਸ ਦੀ ਆਪਣੇ ਦਾਇਰੇ ਵਿਚ ਸੋਭਾ ਨਾ ਹੋਵੇ। ਪੱਕੇ ਜਾਲਸਾਜ਼, ਸ਼ਰਾਬੀ ਤੇ ਚਾਰੇ ਐਬ ਸ਼ਰਈ ਵੀ ਆਪਣੀ ਪਾਰਟੀ ਵਿਚ ਸ਼ੋਭਾ ਦੇ ਪਾਤਰ ਹੁੰਦੇ ਹਨ। ਮੈਂ ਇਕ ਕਸਾਈ ਦੀ ਵੀ ਸੋਭਾ ਸੁਣੀ ਹੈ, ਜਿਹੜਾ ਪੂਰੀ ਈਮਾਨਦਾਰੀ ਨਾਲ ਮਾਸ ਤੋਲਦਾ ਸੀ। ਉਸ ਨੇ ਬੱਕਰੇ ਦਾ ਮਾਸ ਦਸ ਕੇ ਕਦੇ ਕਿਸੇ ਨੂੰ ਕੁੱਤੇ ਦਾ ਮਾਸ ਨਹੀਂ ਸੀ ਦਿੱਤਾ। ਪਰ ਕੀ ਕਿਸੇ ਨੂੰ - ਪੂਰੀ ਸੋਭਾ ਮਿਲੀ ਹੈ ? ਬੇਕਨ ਨੂੰ ਲੋਕ ਵੱਢੀ ਖੋਰ ਕਹਿੰਦੇ ਸਨ। ਕਸੋਭਾ ਦੇ ਕਾਰਨ ਸ਼ਕਰਾਤ ਨੂੰ ਮੌਤ ਦੀ ਸਜ਼ਾ ਮਿਲੀ ਸੀ। ਯੁਧਿਸ਼ਟਰ ਨੇ ਦ੍ਰੋਣ ਨੂੰ ਮਾਰਨ ਲਈ ਝੂਠ ਬੋਲਿਆ ਸੀ | ਅਰਜਨ ਨੇ ਬਬਰੂ ਵਾਹਨ ਤੋਂ ਹਾਰ ਖਾਧੀ ਸੀ ! ਸ਼ੇਕਸਪੀਅਰ ਨੂੰ ਵਾਲਟਰ ਨੇ ਭੰਡ ਕਿਹਾ ਹੈ । ਇਸ ਲਈ ਮੈਂ ਸੋਭਾ ਨਹੀਂ ਚਾਹੁੰਦਾ, ਕਿਉਂਕਿ ਇਸ ਦਾ ਅੰਤ ਕਸੋਭਾ ਹੈ।

ਸੋਭਾ ਮੈਨੂੰ ਸਾਧਾਰਨ ਲੋਕਾਂ ਤੋਂ ਮਿਲਦੀ ਹੈ। ਪਰ ਸਾਧਾਰਨ ਲੋਕ ਕਿਸੇ ਵਿਸ਼ੇ ਉਤੇ ਮੁਨਸਫ਼ ਨਹੀਂ ਹੁੰਦੇ, ਕਿਉਂਕਿ ਉਹ ਮੂਰਖ ਤੇ ਮੋਟੀ ਬੁੱਧ ਵਾਲੇ ਹੁੰਦੇ ਹਨ । ਅਜਿਹਾਂ ਤੋਂ ਸ਼ੋਭਾ ਲੈ ਕੇ ਮੈਨੂੰ ਕੀ ਸੁਖ ਮਿਲ ਸਕਦਾ ਹੈ -ਮੈਂ ਸੋਭਾ ਨਹੀਂ ਚਾਹੁੰਦਾ।

ਤਾਂ ਕੀ ਰੂਪ ? ਹਾਂ ਇਹ ਮੈਨੂੰ ਚਾਹੀਦਾ ਹੈ, ਪਰ