ਪੰਨਾ:ਬੰਕਿਮ ਬਾਬੂ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਪਰਸ਼ ਨਾਲ - ਕਿਸੇ ਮਧੁਰ ਗਲੇ ਦੀ ਇਕੋ ਅਵਾਜ਼ ਨਾਲ ਉਸ ਦੇ ਹਿਰਦੇ ਵਿਚ ਉਥੱਲ ਪਥੱਲ ਮਚ ਜਾਂਦੀ ਹੈ। ਪ੍ਰੇਮ ਨਾਉ ਦੀ ਵੀ ਸੰਸਾਰ ਵਿਚ ਕੋਈ ਚੀਜ਼ ਹੁੰਦੀ ਹੈ, ਇਸ ਤੋਂ ਉਹ ਅਜ ਤੀਕ ਅਨਭਿੱਜ ਸੀ, ਪਰ ਅਚਾਨਕ ਇਸ ਸ਼ਬਦ ਤੇ 'ਸਪਰਸ਼’ ਨੇ ਪ੍ਰੇਮ ਦਾ ਰੂਪ ਧਾਰ ਕੇ ਉਸ ਦੇ ਸੁੰਨਸਾਨ ਹਿਰਦੇ ਵਿਚ ਪ੍ਰਵੇਸ਼ ਕਰਕੇ ਇਕ ਸੰਗੀਤਕ ਜਿਹਾ ਭਾਵ ਉਸ ਦੇ ਅੰਦਰ ਪੈਦਾ ਕਰ ਦਿੱਤਾ।

ਰਜਨੀ ਪਾਗਲ ਹੋ ਉਠਦੀ ਹੈ । ਅਭੋਲ ਬਾਲੜੀ ਨੂੰ ਅਕਾਸ਼ ਵਿਚ ਚਮਕਦੇ ਚੰਦ੍ਰਮਾ ਦੀ ਹੋਂਦ ਦਾ ਗਿਆਨ ਹੁੰਦਾ ਹੈ, ਪਰ ਕੀ ਉਹ ਚੰਦ ਨੂੰ ਫੜ ਸਕਦੀ ਹੈ? ਕੀ ਉਸ ਚੰਦ੍ਰਮਾ ਨੂੰ ਉਹ ਸਾਰੇ ਸੰਸਾਰ ਦੀਆਂ ਨਜ਼ਰਾਂ ਤੋਂ ਲੁਕਾ ਕੇ ਕੇਵਲ ਆਪਣੇ ਹੀ ਹਿਰਦੇ ਵਿਚ ਲੁਕਾ ਕੇ ਰੱਖ ਸਕਦੀ ਹੈ? ਨਹੀਂ, ਤੇ ਸ਼ਾਇਦ ਉਹ ਅਜੇਹੀ ਉਮੇਦ ਹੀ ਨਹੀਂ ਕਰ ਸਕਦੀ, ਫਿਰ ਕਿਉਂ ਉਸ ਦਾ ਮਨ ਹਰ ਵੇਲੇ ਅਨੋਖੀਆਂ ਸੋਚਾਂ ਸੋਚਦਾ ਰਹਿੰਦਾ ਹੈ? ਕੇਵਲ ਏਸੇ ਪੁਸ਼ਨ ਦਾ ਉਤਰ ਉਹ ਹਰ ਵੇਲੇ ਆਪਣੇ ਆਪ ਤੋਂ ਮੰਗਦੀ ਰਹਿੰਦੀ ਹੈ।

ਬੰਕਿਮ ਬਾਬੂ ਨੇ ਇਸ ਅੰਨ੍ਹੀਂਂ ਦੇ ਜਜ਼ਬਿਆਂ ਨੂੰ ਪ੍ਰਗਟ ਕਰਨ ਵਿਚ ਕਮਾਲ ਕਰ ਦਿੱਤਾ ਹੈ।

ਏਸੇ ਰਜਨੀ ਦੇ, ਪ੍ਰੇਮ-ਵੇਗ ਵਿਚ ਰੁੜ੍ਹਦੇ ਮਨ ਨੂੰ ਜਦ ਇਕ ਦੁਰਾਚਾਰੀ ਮਨੁਖ ਹੀਰਾ ਲਾਲ ਆਪਣੇ ਵਲ ਮੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਰਜਨੀ ਇਕ ਦਮ ਭਿਆਨਕ ਸ਼ੀਹਣੀ ਦਾ ਰੂਪ ਧਾਰ ਲੈਂਦੀ ਹੈ। ਇਥੋਂ ਤਕ ਕਿ ਉਸ