ਪੰਨਾ:ਬੰਕਿਮ ਬਾਬੂ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)





੪.

ਫਿਰ ਵੀ ਸਪਸ਼ਟ ਤੌਰ ਤੇ ਪਤਾ ਨਹੀਂ ਲੱਗਦਾ ਕਿ ਮੇਰੀ ਕਾਮਨਾ ਕੀ ਹੈ । ਇਹ ਅਨੰਤ ਸੰਸਾਰ ਬੇਓੜਕ ਕਾਮਨਾਵਾਂ ਨਾਲ ਭਰਿਆ ਪਿਆ ਹੈ। ਕੀ ਇਸ ਵਿਚੋਂ ਮੈਂ ਕੁਝ ਨਹੀਂ ਚਾਹੁੰਦਾ ? ਜਿਸ ਸੰਸਾਰ ਵਿਚ ਨਿੱਕੇ ਤੋਂ ਨਿੱਕੇ ਅਦਿੱਖ ਤੋਂ ਅਦਿੱਖ ਕੀੜੇ ਲਈ ਵੀ ਖੁਸ਼ੀ ਪ੍ਰਾਪਤ ਕਰ ਸਕਣ ਦਾ ਥਾਂ ਹੈ, ਜੋ ਅਨੰਤ ਗਿਆਨ ਦਾ ਭੰਡਾਰ ਹੈ, ਜਿਸ ਸੰਸਾਰ ਦਿਆਂ ਰਾਹਾਂ ਵਿਚ ਰੇਤ ਦਾ ਇਕ ਇਕ ਕਿਣਕਾ, ਅਨੰਤ ਰਤਨਾਂ ਦੇ ਆਕਾਰ ਪਹਾੜਾਂ ਦਾ ਟੁੱਟਿਆ ਹਿੱਸਾ ਹੈ, ਉਸ ਸੰਸਾਰ ਵਿਚ ਕੀ ਮੇਰੀ ਕਾਮਨਾ ਦੇ ਲਾਇਕ ਕੋਈ ਚੀਜ਼ ਨਹੀਂ ? ਮੈਂ ਕੀ ਹਾਂ ?