ਪੰਨਾ:ਬੰਕਿਮ ਬਾਬੂ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

ਥੋੜਾ ਜਿੰਨਾਂ। ਜਿੰਨੇ ਕੁ ਨੂੰ ਵੇਖ ਕੇ ਲੋਕੀ ਨਫ਼ਰਤ ਨਾ ਕਰਨ । ਮੈਨੂੰ ਵੇਖ ਕੇ ਕੋਈ ਨਫ਼ਰਤ ਨਹੀਂ ਕਰਦਾ, ਲੋੜ ਅਨੁਸਾਰ ਇਹ ਚੀਜ਼ ਮੇਰੇ ਕੋਲ ਹੈ - ਏਦੇ ਵਧ ਦੀ ਮਨੂੰ ਲੋੜ ਨਹੀਂ ਜਾਪਦੀ ।

ਫੇਰ ਤਾਕਤ ? ਇਸ ਦੀ ਲੋੜ ਹੈ ਮਾਰਨ ਲਈ, ਪਰ ਮੈਂ ਕਿਸੇ ਨੂੰ ਮਾਰਦਾ ਨਹੀਂ।

ਅਕਲ ? ਇਸ ਸੰਸਾਰ ਵਿਚ ਕੋਈ ਵੀ ਆਪਣੇ ਆਪ ਨੂੰ ਅਕਲੋਂ ਖਾਲੀ ਨਹੀਂ ਸਮਝਦਾ । ਸਾਰੇ ਆਪ ਆਪ ਨੂੰ ਦਾਨਾ ਬੀਨਾ ਸਮਝਦੇ ਹਨ - ਮੈਂ ਵੀ ਸਮਝਦਾ ਹਾਂ |

ਸਨੇਹ - ਪਿਆਰ ? ਮੈਂ ਸਮਝਦਾ ਹਾਂ ਕਿ ਇਹ ਫ਼ਜ਼ਲ ਹੈ। ਇਸ ਦਾ ਨਾ ਹੋਣਾ ਹੀ ਚੰਗਾ | ਇਸ

ਗਵਾਹ ਮੇਰੀ ਵਹੁਟੀ ... ... ... ... ਹੈ।

ਤਾਂ ਮੈਨੂੰ ਹੋਰ ਕਾਹਦਾ ਦੁਖ ਹੈ ? ਕਾਹਦੀ ਬੁੜ ਮੇਰੀ ਕਾਮਨਾ ਕੀ ਹੈ, ਜਿਸ ਨੂੰ ਪੂਰੀ ਕਰ ਕੇ ਮੈਂ ਸੂਬਾ ਸਕਾਂ ? ਮੇਰੀ ਪੂਜਨੀਕ ਚੀਜ਼ ਕੀ ਹੈ ?

ਜਦ ਸਮਝਿਆ ! ਪੂਜਨੀਕ ਚੀਜ਼ ਦੀ ਅਨਹੀਂ ਮੇਰੇ ਲਈ ਦੁਖ ਹੈ। ਇਸ ਲਈ ਮੈਂ ਇਸ ਸਿੱਟੇ ਤੇ ਪਾ ਹਾਂ ਕਿ ਜੀਵਨ ਵਿਚ ਹੋਰ ਸਭ ਕੁਝ ਅਸਾਰ ਹੈ - ' ਦੁਖ ਹੀ ਮੇਰੇ ਲਈ ਸਾਰ ਹੈ