ਪੰਨਾ:ਬੰਕਿਮ ਬਾਬੂ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)




੫.

ਜਿਸ ਸਮੇਂ ਮੇਰੀ ਇਹ ਹਾਲਤ ਸੀ, ਉਸੇ ਸਮੇਂ ਕਾਂਸ਼ੀ ਵਿਚ ਗੋਬਿੰਦਕਾਂਤ ਪਾਸੋਂ ਰਜਨੀ ਦਾ ਨਾਂ ਸਣਿਆ। ਮੈਂ ਸੋਚਿਆ ਭਾਵੇਂ ਰੱਬ ਨੇ ਮੈਨੂੰ ਇਕ ਕੰਮ ਸੌਂਪਿਆ ਹੈ । ਕੋਸ਼ਿਸ਼ ਕਰਾਂ ਤਾਂ ਵਿਚਾਰੀ ਰਜਨੀ ਦਾ ਕੁਝ ਉਪਕਾਰ ਹੋ ਸਕਦਾ ਹੈ । ਹਰ ਕੋਈ ਕੰਮ ਤਾਂ ਮੈਨੂੰ ਹੈ ਹੀ ਨਹੀਂ, ਹੋਵੇ ਨਾ ਤਾਂ ਇਹੋ , ਉਪਕਾਰ ਕਰਾਂ ।

ਏਥੇ ਸਚਿੰਦਰ ਦੀ ਬੰਸਾਵਲੀ ਦਾ ਵੀ ਕੁਝ ਹਾਲ ਦੱਸਣਾ ਜ਼ਰੂਰੀ ਜਾਪਦਾ ਹੈ। ਚੰਦਰ ਦੇ ਪਿਤਾ ਦਾ ਨਾਂ ਗਮ ਸਦ ਮਿਤਰ ਹੈ |ਤੇ ਬਾਬੇ ਦਾ ਨਾਂ ਕਾਛਾ ਰਾਮ ਮਿਤਰ| ਇਹਨਾਂ ਦੇ ਵੱਡੀਆਂ ਦਾ ਵਾਸ ਕਲਕੱਤੇ ਵਿਚ ਨਹੀਂ ਸੀ।