ਪੰਨਾ:ਬੰਕਿਮ ਬਾਬੂ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)


ਚੁਕ ਕੇ ਸਹੁੰ ਖਾਧੀ ਕਿ ਉਹ ਮੁੜ ਕੇ ਪਿਉ ਦੀ ਮੱਥੇ ਨਹੀਂ ਲੱਗੇਗਾ | ਕਾਂਛਾ ਰਾਮ ਨੇ ਗੁੱਸੇ ਵਿਚ ਆਕੇ ਇਕ ਵਸੀਅਤ ਨਾਮਾ ਲਿਖ ਸੁੱਟਿਆ, ਜਿਸ ਵਿਚ ਓਹਨੇ ਆਪਣੀ ਕੁਲ ਜਾਇਦਾਦ ਨਾਲੋਂ ਰਾਮ ਸਦ ਨੂੰ ਬੇ ਦਖਲ ਕਰਾਰ ਦੇ ਦਿੱਤਾ । ਉਸ ਨੇ ਇਹ ਵੀ ਲਿਖ ਦਿੱਤਾ ਕਿ ਉਸ ਦੀ ਜਾਇਦਾਦ ਦੀ ਵਾਰਸ ਹੋਵੇਗੀ ਮਨੋਹਰ ਦਾਸ ਦੀ ਸੰਤਾਨ ! ਪਰ ਜੇ ਉਸ ਦੀ ਸੰਤਾਨ ਵਿਚ ਕੋਈ ਜਾਇਜ ਵਾਰਸ ਨਾ ਰਹੇ, ਤਾਂ ਓਸ ਸੂਰਤ ਵਿਚ ਰਾਮ ਸਦ ਦੇ ਪੁਤਰ ਪੋਤਰੇ ਆਦਿ ਇਸ ਦੇ ਮਾਲਕ ਹੋਣਗੇ, ਰਾਮ ਸਦ ਨਹੀਂ ।

ਰਾਮ ਸਦ ਘਰ ਬਾਰ ਛੱਡ ਕੇ, ਆਪਣੀ ਵਹੁਟੀ ਸਣੇ ਕਲਕੱਤੇ ਆ ਗਿਆ। ਉਸ ਦੀ ਵਹੁਟੀ ਪਾਸ ਪੇਕਿਆਂ ਤੋਂ ਮਿਲਿਆ ਹੋਇਆ ਕੁਝ ਟੂਮ ਛੱਲਾ ਸੀ, ਜਿਸ ਸਹਾਇਤਾ ਨਾਲ ਰਾਮ-ਸਦ ਨੇ ਵਪਾਰ ਸ਼ੁਰੂ ਕਰ ਦਿੱਤਾ ਸਬਬ ਨਾਲ ਇਕ ਅੰਗਰੇਜ਼ ਇੰਜੀਨੀਅਰ ਨਾਲ ਉਸ ਦਾ ਵਾਕਫ਼ੀ ਹੋ ਗਈ, ਜਿਸ ਨੇ ਓਹਨੂੰ ਕੁਝ ਸਰਕਾਰੀ ਕੰਮ ਠੇਕੇ ਲੈ ਦਿੱਤੇ।

ਜਾਗ ਲਗਦੀ ਗਈ ਤੇ ਰਾਮ ਸਦ ਦਾ ਕੰਮ ਦਿੱਤਾ ਦਿਨੋ ਦਿਨ ਵਾਧੇ ਤੇ ਹੁੰਦਾ ਗਿਆ । ਰਾਮ ਸਦ ਨੂੰ ਏਸ ਗੱਲ ਮਾਣ ਸੀ ਕਿ ਉਹ ਬਿਨਾਂ ਪਿਉ ਦੀ ਸਹਾਇਤਾ ਦੇ ਆਪ ਪੈਰਾਂ ਤੇ ਖੜਾ ਹੋ ਗਿਆ ਸੀ | ਓਧਰ ਕਾਂਛਾ ਲਾ-ਪਰਵਾਹੀ ਤੋਂ ਹੋਰ ਚੌੜ ਗਿਆ । ਮੁਕਦੀ ਗੱਲ ਕਿ