ਪੰਨਾ:ਬੰਕਿਮ ਬਾਬੂ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)


ਪਤਾ ਲੱਗਾ ਕਿ ਭਵਾਨੀ ਪੁਰ ਤੋਂ ਨਿਕਲ ਕੇ ਮਨੋਹਰ ਦਾਸ ਢਾਕੇ ਦੇ ਜ਼ਿਲੇ ਵਿਚ ਜਾ ਵਸਿਆ ਸੀ। ਉਥੋਂ ਇਕ ਵਾਰੀ ਕਿਸੇ ਕੰਮ ਲਈ ਟੱਬਰ ਸਮੇਤ ਉਹ ਬੇੜੀ ਵਿਚ ਸਵਾਰ ਹੋਕੇ ਕਲਕੱਤੇ ਵਲ ਆ ਰਿਹਾ ਸੀ ਕਿ ਝੱਖੜ ਹਨੇਰੀ ਆਉਣ ਕਰ ਕੇ ਬੇੜੀ ਉਲਟ ਗਈ ।ਇਹ ਪਤਾ ਨਾ ਲੱਗ ਸਕਿਆ ਕਿ ਸਾਰਾ ਟੱਬਰ ਡੁੱਬ ਗਿਆ ਜਾਂ ਕੋਈ ਬਚ ਰਿਹਾ । ਆਮ ਤੌਰ ਤੇ ਵਕੀਲ ਨੂੰ ਇਹੋ ਪਤਾ ਲੱਗਾ ਕਿ ਸਾਰੇ ਹੀ ਡੁੱਬ ਗਏ ਸਨ |

ਕ੍ਰਿਸ਼ਨ ਕੁਮਾਰ ਵਕੀਲ ਨੇ ਇਸ ਕੇਸ ਦੇ " ਸਬੂਤ ਇਕੱਠੇ ਕਰ ਕੇ ਰਾਮ ਸਦ ਨੂੰ ਵਿਖਾਏ । ਤਦ ਤੋਂ ਕਾਂਛਾ ਰਾਮ ਦੀ ਸਾਰੀ ਦੌਲਤ ਦੇ ਮਾਲਕ ਰਾਮ ਸਦ ਦੇ ਦੋ ਲੜਕੇ ਬਣਾ ਦਿੱਤੇ ਗਏ ।

ਇਸ ਵੇਲੇ ਜੇ ਮਨੋਹਰ ਦਾਸ ਦਾ ਕੋਈ ਲੜਨਾ ਲੜਕੀ ਜੀਉਂਦੇ ਹੁੰਦੇ ਤਾਂ ਇਸ ਬੇਸ਼ੁਮਾਰ ਦੌਲਤ ਦੇ ਓਹੀ ਵਾਰਸ ਹੁੰਦੇ ।

ਜਦ ਮੈਂ ਕਾਂਸ਼ੀ ਵਿਚ ਗੋਵਿੰਦ ਕਾਂਤ ਪਾਸੋਂ ਰਜਨੀ ਹਾਲ ਸੁਣਿਆਂ ਤਾਂ ਪਿਛਲੀ ਸਾਰੀ ਘਟਨਾ ਮੇਰੀਆਂ ਅੱਖਾਂ ਸਾਹਵੇਂ ਆ ਗਈ । ਮੈਂ ਸੋਚਿਆ ਵਿਚਾਰੀ ਰਜਨੀ " ਕਿੰਨੀਆਂ ਤਕਲੀਫ਼ਾਂ ਵਿਚ ਦਿਨ ਕੱਟਦੀ ਹੋਵੇਗੀ । ਹੋਵੇ ਨਾ ਤਾਂ ਉਸ ਦਾ ਪਤਾ ਕੱਢਿਆ ਜਾਵੇ । ਓਹੀ ਤਾਂ ਆਪਣੇ ਚਾਚੇ ਮਨੋਹਰ ਦਾਸ ਦੀ ਵਾਰਸ ਹੈ ।