ਪੰਨਾ:ਬੰਕਿਮ ਬਾਬੂ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)




੬.

ਬੰਗਾਲ ਵਿਚ ਆਉਣ ਤੋਂ ਬਾਅਦ ਇਕ ਦਿਨ ਮੈਂ ਪਿੰਡ ਵਿਚ ਆਪਣੇ ਇਕ ਰਿਸ਼ਤੇਦਾਰ ਦੇ ਘਰ ਰੋਟੀ ਖਾਣ ਗਿਆ । ਵੱਡੇ ਵੇਲੇ ਸਵੇਰੇ ਹੀ , ਪਿੰਡੋਂ ਬਾਹਰ ਸੈਰ ਲਈ ਨਿਕਲਿਆ । ਇਕ ਥਾਂ ਬੜਾ ਦਿਲ ਲੁਭਾਉਣਾ ਜੰਗਲ ਸੀ,ਤਰਾਂ ਤਰਾਂ ਦੇ ਪੰਛੀ ਗਾ ਰਹੇ ਸਨ, ਚੌਹੀਂ ਪਾਸੀਂ ਘਣੇ ਰੁੱਖਾਂ ਦੇ ਝੁੰਡ ਖੜੇ ਸਨ।

ਅਚਾਨਕ ਮੈਨੂੰ ਕੁਝ ਚੀਕਾਂ ਵਜਣ ਦੀ ਅਵਾਜ਼ ਸੁਣਾਈ ਦਿੱਤੀ । ਮੈਂ ਨੱਠ ਕੇ ਉਸ ਪਾਸੇ ਗਿਆ । ਮੈਂ ਵੇਖਿਆ ਇਕ ਲਫੰਗਾ ਜਿਹਾ ਆਦਮੀ ਇਕ ਸੁੰਦਰ ਮੁਟਿਆਰ ਨੂੰ ਤਗ ਕਰ ਰਿਹਾ ਸੀ ।