ਪੰਨਾ:ਬੰਕਿਮ ਬਾਬੂ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)


ਦਾਰਾਂ ਦੇ ਘਰ ਪੁਜਾ ।

ਉਥੇ ਮੈਂ ਕੁਝ ਚਿਰ ਬੜੀ ਤਕਲੀਫ਼ ਵਿਚ ਕਟੇ। ਕੋਈ ਹੋਰ ਆਸਰਾ ਟਿਕਾਣਾ ਨਾ ਹੋਣ ਕਰਕੇ ਉਹ ਅੰਨੀ ਵੀ ਓਨੇ ਦਿਨ ਉਥੇ ਹੀ ਰਹੀ ।

ਅਖੀਰ ਮੇਰੇ ਜ਼ਖ਼ਮ ਭਰ ਗਏ।

ਕੁੜੀ ਨੂੰ ਅੰਨੀ ਵੇਖਕੇ ਹੀ ਮੈਨੂੰ ਸ਼ਕ ਜਿਹਾ ਪਿਆ ਸੀ । ਜਿਸ ਦਿਨ ਮੈਨੂੰ ਬੋਲਣ ਦੀ ਤਾਕਤ ਹੋਈ, ਉਹ ਜਦ ਮੇਰੀ ਖਬਰ ਲੈਣ ਲਈ ਮੇਰੇ ਮੰਜੇ ਪਾਸੇ ਆਈ, ਤਾਂ ਮੈਂ ਉਹਨੂੰ ਪੁਛਿਆ - "ਕਾਕੀ, ਤੇਰਾ ਨਾਂ ਕੀ ਏ ?"

ਉਹ ਬੋਲੀ - "ਰਜਨੀ ।"

ਮੈਂ ਤਭਕ ਪਿਆ । ਮੈਂ ਪੁਛਿਆ - "ਤੂੰ ਕਿਤੇ ਹਰੇ ਕਿਸ਼ਨ ਦੀ ਲੜਕੀ ਤੇ ਮਨੋਹਰ ਦਾਸ ਦੀ ਭਤੀਜੀ ਤਾਂ ਨਹੀਂ ?"

"ਹਾਂ ਹਾਂ ਉਨ੍ਹਾਂ ਦੀ ਹੀ ।" ਉਹ ਹੋਰ ਨੇੜੇ ਹੋਕੇ - ਮੇਰਾ ਹਥ ਫੜਕੇ ਬੋਲੀ - ਤੁਸੀਂ ਓਹਨਾਂ ਨੂੰ ਜਾਣਦੇ ਜੇ ?"

ਮੈਂ ਸਾਫ਼ ਸਾਫ਼ ਕੋਈ ਉਤਰ ਨ ਦਿੱਤਾ ।

ਜਦ ਮੈਂ ਚੰਗੀ ਤਰ੍ਹਾਂ ਰਾਜ਼ੀ ਹੋਗਿਆ ਤਾਂ ਰਜਨੀ ਨੂੰ ਕਲਕੱਤੇ ਲੈ ਆਇਆ ।