ਪੰਨਾ:ਬੰਕਿਮ ਬਾਬੂ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)


ਮੇਰੇ ਸਾਹਮਣੇ ਆ ਗਈ । ਰਜਨੀ ਰਤਾ ਕ ਠਹਿਰ ਕੇ ਫਿਰ ਬੋਲੀ - "ਉਸ ਦੇ ਚਲੇ ਜਾਣ ਤੋਂ ਬਾਦ ਮੈਂ ਮਰਨ ਲਈ ਗੰਗਾ ਦੇ ਵਹਿਣ ਵਲ ਰੁੜ ਪਈ "।

ਮੈਂ ਪੁੱਛਿਆ - "ਕਿਉਂ ? ਤੂੰ ਹੀਰਾ ਲਾਲ ਨੂੰ ਇਤਨਾ ਚਾਹੁੰਦੀ ਸੈਂ ?"

ਮਥੇ ਤੇ ਵੱਟ ਪਾਕੇ ਰਜਨੀ ਬੋਲੀ - "ਉਹੋਂ ! ਆ ਦੁਨੀਆਂ ਵਿਚ ਕਿਸੇ ਬੰਦੇ ਨੂੰ ਏਨੀ ਨਫ਼ਰਤ ਨਹੀਂ ਕਰਦਾ ਜਿੰਨੀ ਉਸ ਨੂੰ|"

ਮੈਂ ਪੁੱਛਿਆ-"ਤੇ ਫਿਰ ਤੂੰ ਮਰਨ ਕਿਓਂ ਲਗੀਓਂ ?"

ਰਜਨੀ -"ਜਿਸ ਦੁਖ ਨੇ ਮੈਨੂੰ ਮਰਨ ਲਈ ਮਜਬੂਰ ਕੀਤਾ ਸੀ,ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ।"

ਮੈਂ ਕਿਹਾ - "ਚੰਗਾ, ਤਾਂ ਮੈਂ ਇਸ ਦਾ ਕਾਰਨ ਨਹੀਂ ਪੁਛਦਾ, ਤੂੰ ਅੱਗ ਦਾ ਹਾਲ ਸੁਣਾਈ ਚਲ ।

ਉਸ ਨੇ ਦਸਣਾ ਸ਼ੁਰੂ ਕੀਤਾ -"ਮੈਂ ਦੂਰ ਤੋੜੀ ਰੁੜਦੀ ਗਈ । ਕਿਸੇ ਵਪਾਰੀ ਦੀ ਬੇੜੀ ਜਾ ਰਹੀ ਸੀ, ਉਸ ਦੇ ਆਦਮੀਆਂ ਨੇ ਮੈਨੂੰ ਵੇਖ ਕੇ ਕੱਢ ਲਿਆ । ਜਿੱਥੇ ਤੁਹਾਡੇ ਮੇਰਾ ਮੇਲ ਹੋਇਆ ਸੀ, ਉਸ ਦੇ ਲਾਗੇ ਹੀ ਇਕ ਮੁਸਾਫਰ ਬੇੜੀ ਚੋਂ ਉਤਰਿਆ । ਉਤਰਨ ਲੱਗਿਆਂ ਉਸ ਨੇ ਮੈਨੂੰ ਪੁੱਛਿਆ -'ਤੂੰ ਕਿੱਥੇ ਜਾਏਂਗੀ ?'ਮੈਂ ਕਿਹਾ – ਮੈਨੂੰ ਜਿਥੇ ਉਤਾਰ ਦਿਓਂਗੇ ਉਤਰ ਜਾਵਾਂਗੀ । ਤਾਂ ਉਸ ਨੇ ਪੱਛਿਆ - 'ਤੇਰਾ ਘਰ ਕਿੱਥੇ ਹੈ ?'ਮੈਂ ਕਿਹਾ – 'ਕਲਕੱਤੇ ਵਿਚ| ਉਹ ਬੋਲਿਆ ਮੈਂ ਭਲਕੇ ਫੇਰ ਕਲਕੱਤੇ ਜਾਣਾ