ਪੰਨਾ:ਬੰਕਿਮ ਬਾਬੂ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)


ਹੈ, ਤੇ ਇਹ ਇਕ , ਬੜੇ ਦੁਖ ਵਾਲੀ ਗੱਲ ਹੈ, ਪਰ ਇਸ ਦੁਖ ਦੇ ਹੱਥੋਂ ਤੇ ਉਹ ਕਦੇ ਦੁਖੀ ਨਹੀਂ ਜਾਪੀ । ਹਾਂ ਇਹ ਹੋ ਸਕਦਾ ਹੈ ਕਿ ਇਤਨੀ ਵੱਡੀ ਹੋ ਜਾਣ ਤੇ ਵੀ ਹੁਣ ਤੀਕ ਉਸ ਦਾ ਵਿਆਹ ਨਾ ਹੋ ਸਕਿਆ | ਪਰ ਮੈਂ ਤੇ ਉਸ ਦੇ ਵਿਆਹ ਦੀ ਤਿਆਰੀ ਵਿਚ ਲੱਗਾ ਹੋਇਆ ਸਾਂ । ਵਿਆਹ ਤੋਂ ਇਕ ਦਿਨ ਪਹਿਲਾਂ ਹੀ ਉਹ ਗੁੰਮ ਹੋ ਗਈ ।"

ਰਾਜ ਚੰਦ੍ਰ ਦੇ ਮੂੰਹੋਂ ਇਹ ਰਜਨੀ ਦੇ ਵਿਆਹ ਵਾਲੀ ਗੱਲ ਮੈਂ ਨਵੀਂ ਹੀ ਸੁਣੀ । ਮੈਂ ਪੁੱਛਿਆ - "ਤਾਂ ਉਹ ਨੱਸ ਗਈ ਸੀ ?"

"ਹਾਂ?"

"ਬਿਨਾਂ ਤੁਹਾਨੂੰ ਦੱਸਿਆਂ ਹੀ ?"

"ਜੀ ਹਾਂ - ਉਸ ਨੇ ਕਿਸੇ ਨੂੰ ਕੁਝ ਨਾ ਦੱਸਿਆ !"

|ਕਿਸ ਨਾਲ ਉਸ ਦਾ ਵਿਆਹ ਹੁੰਦਾ ਸੀ ?"

"“ਗੁਪਾਲ ਬਾਬੂ ਨਾਲ"

"ਕਿਹੜਾ ਗੁਪਾਲ ਬਾਬੂ- ਚੰਪਾ ਦਾ ਪਤੀ?"

"ਜੀ ਹਾਂ, ਤੁਸੀਂ ਤਾਂ ਸਭ ਕੁਝ ਜਾਣਦੇ ਜੇ ।"

ਰਾਜ ਚੰਦਰ ਦੀਆਂ ਗੱਲਾਂ ਸੁਣ ਕੇ ਮੈਨੂੰ ਕੁਝ ਚਾਨਣ ਦਿਸਿਆ । ਸਮਝ ਪੈਣ ਲੱਗੀ ਕਿ ਚੰਪਾ ਨੇ ਖਬਰੇ ਸੌਂਕਣ-ਸਾੜੇ ਕਰ ਕੇ ਰਜਨੀ ਨੂੰ ਧੋਖਾ ਦੇ ਕੇ ਆਪਣੇ ਭਰਾ ਨਾਲ ਹੁਗਲੀ ਤੋਰ ਦਿੱਤਾ ਹੋਵੇਗਾ । ਤੇ ਭਾਵੇਂ ਚੰਪਾ ਦੀ ਹੀ ਸਲਾਹ ਨਾਲ ਹੀਰਾ ਲਾਲ ਨੇ ਉਸ ਵਿਚਾਰੀ ਨੂੰ ਇਸ ਤਰਾਂ ਬੇ ਘਰ ਕਰਨ ਦਾ ਉਪਰਾਲਾ ਕੀਤਾ ਹੋਵੇ।