ਪੰਨਾ:ਬੰਕਿਮ ਬਾਬੂ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)


ਸਾਉ?"

“ਗਿਆ ਸਾਂ, ਪਰ ਓਥੇ ਜਾਕੇ ਪਤਾ ਲੱਗਾ ਸੀ ਕਿ ਹਰੇ ਕ੍ਰਿਸ਼ਨ ਦਾ ਸਭ ਰੱਖਿਆ ਰਖਾਇਆ ਪੁਲਸ ਲੈ ਗਈ ਸੀ ?"

"ਤਾਂ ਤੁਸਾਂ ਇਸ ਬਾਰੇ ਕੋਈ ਚਾਰਾ ਜੋਈ ਕੀਤੀ ?"

"ਕੁਝ ਵੀ ਨਹੀਂ ! ਮੈਂ ਪੁਲਸ ਤੋਂ ਬਹੁਤ ਡਰਦਾ ਹਾਂ ਇਕ ਵਾਰੀ ਰਜਨੀ ਦਾ ਇਕ ਕੜਾ ਚੋਰੀ ਹੋ ਗਿਆ, ਤਾਂ ਇਕ ਵਾਰੀ ਫਲ ਭੋਗ ਚੁੱਕਾ ਹਾਂ !"

"ਕੜੇ ਦੀ ਚੋਰੀ ਦਾ ਮਾਮਲਾ ਕੀ ਸੀ ?"

"ਰਜਨੀ ਦੇ ਅੱਨ ਪ੍ਰਾਸ਼ਨ ਸਮੇਂ ਉਸ ਦਾ ਕੜਾ ਚੋਰੀ ਹੋ ਗਿਆ ! ਚੋਰ ਫੜਿਆ ਗਿਆ ! ਬਰਦਵਾਨ ਵਿਚ ਉਸ ਦਾ ਮੁਕੱਦਮਾ ਹੋਇਆ ! ਏਥੋਂ ਮੈਨੂੰ ਬਰਦਵਾਨ ਗਵਾਹੀ ਲਈ ਜਾਣਾ ਪਿਆ ! ਬੜੀਆਂ ਮੁਸੀਬਤਾਂ ਝਾਗੀਆਂ !"

ਮੈਨੂੰ ਹੁਣ ਕੁਝ ਰਾਹ ਦਿਖਾਈ ਦੇਣ ਲੱਗਾ।