ਪੰਨਾ:ਭੈਣ ਜੀ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਰਾਜ ਵੇਲੇ ਉਹ ਸਭ ਸਿਆਹ ਸਫੈਦ ਦੀ ਮਾਲਕ ਸੀ, ਪਰ ਹੁਨ ਉਸ ਦੀ ਗਿਨਤੀ ਪ੍ਰਵਾਰ ਦੇ ਦੂਜਿਆਂ ਲੋਕਾਂ ਵਾਂਗ ਹੀ ਸੀ |

ਮਾਧੋਰੀ ਬਚਪਨ ਤੋਂ ਹੀ ਕੁਝ ਸਖਤ ਮਿਜ਼ਾਜ ਜਿਹੀ ਤੇ ਖੁਦਦਾਰ ਔਰਤ ਸੀ ਇਸ ਲਈ ਕਿਸੇ ਦੀ ਕਹੀ ਹੋਈ ਜ਼ਰਾ ਜਿੰਨੀ ਗਲ, ਉਸ ਨੂੰ ਦੁਖ ਦੇਂਦੀ ਸੀ । ਇਹੋ ਕਾਰਨ ਹੈ ਕਿ ਹਨ ਉਹ ਸਭ ਪਾਸੋਂ ਦੂਰ ਦੂਰ ਰਹਿੰਦੀ ਹੈ ਕਿਸੇ ਦੇ ਮਾਮਲੇ ਵਿਚ ਦਖਲ ਤਕ ਨਹੀਂ ਸੀ ਦੇਂਦੀ । ਜਿਸ ਜਗਾ ਉਸ ਦਾ ਕੁਝ ਜ਼ੋਰ ਨਹੀਂ ਰਿਹਾ ਸੀ ਉਥੇ ਹੁਨ ਸਿਰ ਉਤਾਂਹ ਚੁਕ ਕੇ ਖੜੇ ਹੋਨ ਚਿ ਉਹ ਸ਼ਰਮ ਮਹਿਸੂਸ ਕਰਨ ਲਗ ਪਈ ਸੀ, ਕਿਸੇ ਪਾਸੋਂ ਕੁਝ ਉਚਾ ਸੁਨਨ ਵਿਚ ਉਸ ਦੇ ਦਿਲ ਤੇ ਚੋਟ ਜਿਹੀ ਲਗਦੀ ਹੈ-----ਉਹ ਭਰਾ ਪਾਸ ਸ਼ਕਾਇਤ ਤਕ ਨਹੀਂ ਸੀ ਕਰਦੀ ਕਿਉਂਕਿ ਮੁਹੱਬਤ ਦੀ ਦੁਹਾਈ ਦੇਨ ਦੀ ਉਸ ਨੂੰ ਆਦਤ ਹੀ ਨਹੀਂ ਸੀ ।

ਇਕ ਦਿਨ ਮਾਧੋਰੀ ਨੇ ਸ਼ਿਵ ਚੰਦਰ ਨੂੰ ਆਪਣੇ ਪਾਸ ਸੱਦ ਕੇ ਕਿਹਾ:- ਦਾਦਾ ਮੈਂ ਜ਼ਰਾ ਸੌਹਰੇ ਜਾਵਾਂਗੀ ਹੈਰਾਨ ਹੁੰਦਿਆਂ ਹੋਇਆਂ ਸ਼ਿਵ ਚੰਦਰ ਨੇ ਕਿਹਾ:-

"ਕਿਉਂ ? ਕਿਸ ਵਾਸਤੇ ਭੈਣ!'ਉਥੇ ਤੇਰਾ ਕੌਣ ਬੈਠਾ ਹੈ।

ਮਾਧੋਰੀ ਨੇ ਉੱਤਰ ਦਿੱਤਾ- ਜਦੋਂ ਤੋਂ ਛੋਟਾ ਭਨੇਵਾਂ

੮੬.