ਪੰਨਾ:ਭੈਣ ਜੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਨਮ ਵਿਚ ਸੁਵਾਮੀਂ ਜਦ ਆਪ ਦੇ ਚਰਨਾਂ ਵਿਚ ਮੈਨੂੰ ਥਾਂ ਮਿਲੇਗੀ ਤੇ ਰੱਜ ਰੱਜ ਕੇ ਪਿਆਰ ਕਰ ਲੈਣਾ ਤਦ ਯੋਗਿੰਦਰ ਨੇ ਕਿਹਾ ਸੀ........ਮਾਧੋਰੀ ! ਧਿਆਨ ਨਾਲ ਮੇਰੀ ਗੱਲ ਸੁਣ ! ਹੁਣ ਤੂੰ ਆਪਣੀ ਬਾਕੀ ਉਮਰ ਯਤੀਮਾਂ ਦੁਖੀਆਂ ਤੇ ਬੇਵਾ ਔਰਤਾਂ ਦੀ ਸੇਵਾ ਕਰਦਿਆਂ ਗੁਜਾਰੀਂ ! ਜਿਸ ਮਨੁੱਖ ਦੇ ਚਿਹਰੇ ਤੇ ਉਦਾਸੀ ਤੇ ਮੁਸੀਬਤ ਦੀਆਂ ਕਾਲੀਆਂ ਘਟਾ ਛਾਈਆਂ ਹੋਈਆਂ ਦੇਖੇਂ ਉਸਨੂੰ ਸੁਖ ਤੇ ਆਰਾਮ ਦੇਣ ਦੀ ਕੋਸ਼ਸ਼ ਕਰੀਂ। ਰਹਿਮ ਤੇ ਦਇਆ ਦੀ ਦੇਵੀ ਬਣ ਕੇ ਦਰਦ ਮੰਦ ਦੀ ਦਰਦੀ ਮਾਂ ਬਣਨਾ । ਹਰ ਗਮ ਨਸੀਬ ਦੇ ਜ਼ਖ਼ਮ ਦੀ ਮਲ੍ਹਮ ਬਣੀ। ਮਾਧੋਰੀ ! ਤੈਨੂੰ ਜ਼ਰੂਰ ਸ਼ਾਨਤੀ ਮਿਲੇਗੀ ਦਿਲ ਨੂੰ ਤਿਸਕੀਨ ਮਿਲੇਗਾ----ਤੇ ਮੇਰੀ ਰੂਹ ਨੂੰ ਆਸਮਾਨ ਤੇ ਜਰੂਰ ਠੰਢਕ ਤੇ ਸ਼ਾਨਤੀ ਨਸੀਬ ਹੋਵੇਗੀ । ਬਸ ਹੋਰ ਕੀ ਆਖਾਂ ਮਾਧੋਰੀ--ਤੇ ਰੁਕੇ ਹੋਇ ਅਥਰੂ ਦੋਵਾਂ ਦੇ ਬਰਸਾਤ ਵਾਂਗ ਵਹਿ ਤੁਰੇ। ਉਸ ਨੇ ਰੁਕ ਰੁਕ ਕੇ ਆਖਰੀ. ਲਫਜ਼ ਕਹੇ--ਸਾਬਤ ਕਦਮ ਰਹੀਂ --- ਤੇਰੀ ਪਵਿੱਤਰਤਾ ਤੇ ਪਤੀ ਬਰਤਾ ਨਾਲ ਮੈਂ ਤੈਨੂੰ ਦੁਬਾਰਾ ਹਾਸਲ ਕਰ ਸਕਾਂਗਾ।

ਉਸੇ ਦਿਨ ਤੋਂ ਮਾਧੋਰੀ ਵਿਚ ਇਨਕਲਾਬ ਸ਼ੁਰੂ ਹੋ ਗਿਆ ਉਹ ਹੁਣ ਇਕ ਖਾਮੋਸ਼ ਔਰਤ ਹੋ ਗਈ । ਗੁਸਾ, ਸਾੜਾ, ਕੀਨਾ, ਹੱਸਦ, ਤੇ ਸ਼ੋਖੀ ਇਹ ਸਾਰੇ ਜਜ਼ਬਾਤ ਉਸਦੇ ਪਤੀ ਦੀ ਲਾਸ਼ ਨਾਲ ਹੀ

੨੫.