ਪੰਨਾ:ਭੈਣ ਜੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਬਰਾ ਗਏ ਤੇ ਘਬਰਾਂਦਿਆਂ ਹੋਇਆਂ ਹੀ ਪੁਛਣ ਲੱਗੇ:-

"ਬਚ ਤਾਂ ਜਾਇਗਾ ?"

"ਆਪ ਫਿਕਰ ਨ ਕਰੋ - ਉਸਦੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਹੈ । ਬ੍ਰਿਜ ਬਾਬੂ ਨੇ ਅੰਦਰ ਜਾ ਕੇ ਆਪਣੀ ਲੜਕੀ ਨੂੰ ਕਿਹਾ:-ਮਾਧੋਰੀ ! ਆਖਰ ਮੈਨੂੰ ਜੋ ਡਰ ਸੀ ਉਹੋ ਹੀ ਹੋ ਕੇ ਰਿਹਾ ਸੁਰਿੰਦਰ ਫਿਟਨ ਥੱਲੇ ਆ ਕੇ ਕੁਚਲਿਆ ਗਿਆ ਹੈ ।

ਮਾਧੋਰੀ ਦੇ ਸੀਨੇ ਵਿਚ ਇਕ ਅਸਹਿ ਦਰਦ ਦੀ ਲਹਿਰ ਦੌੜ ਗਈ ।

--ਸੁਣਿਆਂ ਹੈ ਜਦ ਉਸ ਨੂੰ ਹੋਸ਼ ਆਈ ਸੀ, ਤਾਂ ਉਸਨੇ ਬੜੀ ਦੀਦੀ ਕਹਿ ਕੇ ਤੇਨੂੰ ਪੁਕਾਰਿਆ ਸੀ ਉਸਨੂੰ ਦੇਖਣ ਚਲੇਂਗੀ ?

ਅਚਾਨਕ ਇਕ ਜ਼ੋਰ ਦਾ ਧਮਾਕਾ ਹੋਇਆ ਨਾਲ ਦੇ ਕਮਰੇ ਵਿਚ ਪਰਮਲਾ ਨੇ ਪਤਾ ਨਹੀਂ ਕੀ ਜ਼ਮੀਨ ਤੇ ਦੇ ਮਾਰਿਆ ਸੀ ਅਵਾਜ਼ ਸੁਣ ਕੇ ਮਾਧੋਰੀ ਉਧਰ ਚਲੀ ਗਈ ਤੇ ਵਾਪਸ ਆ ਕੇ , ਆਖਣ ਲੱਗੀ:-"ਤੁਸੀਂ ਹੀ ਦੇਖ ਆਉ ਬਾਬੂ ਜੀ ਮੈਂ ਨਹੀਂ ਜਾ ਸਕਦੀ ।"

ਰੰਜੀਦਾ ਜਿਹੇ ਹੋਕੇ ਬ੍ਰਿਜ ਬਾਬੂ ਨੇ ਕੁਝ ਹੱਸਣ ਦੀ ਕੋਸ਼ਸ਼ ਕਰਦਿਆਂ ਹੋਇਆਂ ਕਿਹਾ:-ਉਹ ਬਿਲਕੁਲ ਨਾਸਮਝ ਹੈ ਬੇਟੀ ! ਉਸ ਤੇ ਗੁਸਾ ਕਰਨਾ ਫਜੂਲ ਹੈ ।

੬੦.